ਬੈਂਸ ਵੱਲੋਂ ਚਿੱਟਾ ਖਰੀਦਣ ਮਗਰੋਂ ਹਰਕਤ ‘ਚ ਆਈ ਪੁਲਿਸ

ਬੈਂਸ ਵੱਲੋਂ ਚਿੱਟਾ ਖਰੀਦਣ ਮਗਰੋਂ ਹਰਕਤ ‘ਚ ਆਈ ਪੁਲਿਸ

SHARE
ਖੰਨਾ (ਬਿਊਰੋ): ਲੋਕਸਭਾ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਨਸ਼ੇ ਦਾ ਮੁੱਦਾ ਇਕ ਵਾਰ ਫਿਰ ਭੱਖਦਾ ਜਾ ਰਿਹੈ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਫੇਸਬੁੱਕ ‘ਤੇ ਲਾਈਵ ਹੋਕੇ ਚਿੱਟਾ ਖਰੀਦਣ ਤੋਂ ਬਾਅਦ ਪੁਲਿਸ ਨੂੰ ਕਾਫੀ ਨਾਮੋਸ਼ੀ ਝੱਲਣੀ ਪੈ ਰਹੀ ਹੈ। ਅਜਿਹੇ ‘ਚ ਪੁਲਿਸ ਵੀ ਹਰਕਤ ‘ਚ ਆਈ ਹੈ। ਗੱਲ ਜੇਕਰ ਖੰਨਾ ਪੁਲਿਸ ਦੀ ਕਰੀਏ ਤਾਂ ਇਕ ਨਾਕੇਬੰਦੀ ਦੌਰਾਨ ਪੁਲਿਸ ਨੇ ਭੁੱਕੀ ਨਾਲ ਭਰੇ ਹੋਏ ਟਰੱਕ ਸਣੇ ਇਕ ਤਸਕਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਅੰਦਰ ਨਸ਼ੇ ਦੀ ਹੁੰਦੀ ਆਮ ਵਿਕਰੀ ਜਗਜ਼ਾਹਿਰ ਕੀਤੀ ਗਈ। ਫੇਸਬੁੱਕ ‘ਤੇ ਲਾਈਵ ਹੋ ਕੇ ਬੈਂਸ ਨੇ ਚਿੱਟਾ ਖਰੀਦਿਆ ਅਤੇ ਪੰਜਾਬ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ। ਬੈਂਸ ਦੇ ਲਾਈਵ ਤੋਂ ਬਾਅਦ ਪੰਜਾਬ ਦੀ ਪੁਲਿਸ ਹਰਕਤ ‘ਚ ਆਈ ਹੈ। ਖੰਨਾ ਦੀ ਪੁਲਿਸ ਨੇ 340 ਕਿੱਲੋ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡੀ.ਐਸ.ਪੀ. ਦੀਪਕ ਰਾਏ ਨੇ ਕਿਹਾ ਕਿ ਨਾਕੇਬੰਦੀ ਦੌਰਾਨ ਜਦੋਂ ਖੰਨਾ ਪੁਲਿਸ ਨੇ ਇਕ ਟਰੱਕ ਨੂੰ ਰੋਕਿਆ ਤਾਂ ਡਰਾਈਵਰ ਟਰੱਕ ਭਜਾਉਣ ਲੱਗਾ। ਪੁਲਿਸ ਦਾ ਸ਼ੱਕ ਵਧਿਆ ਅਤੇ ਮੁਲਾਜ਼ਮਾਂ ਨੇ ਟਰੱਕ ਨੂੰ ਦਬੋਚਿਆ। ਮੌਕੇ ਤੋਂ ਟਰੱਕ ਡਰਾਈਵਰ ਭੱਜਣ ‘ਚ ਕਾਮਯਾਬ ਰਿਹਾ ਜਦਕਿ ਉਸਦੇ ਸਾਥੀ ਨੂੰ ਪੁਲਿਸ ਨੇ ਕਾਬੂ ਕਰਲਿਆ ਹੈ। ਟਰੱਕ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ 340 ਕਿੱਲੋ ਭੁੱਕੀ ਬਰਾਮਦ ਹੋਈ ਹੈ। ਪੁਲਿਸ ਕਾਬੂ ਕੀਤੇ ਤਸਕਰ ਪਾਸੋਂ ਪੁੱਛ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦਾ ਦਾਅਵਾ ਕਰ ਰਹੀ ਹੈ।
Short URL:tvp http://bit.ly/2UyjexY

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab