ਪਰਮਿੰਦਰ ਸਿੱਧੂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੋਏ ਸਾਬਿਤ, ਅਮਰੀਕਨ ਜੇਲ੍ਹ ‘ਚ...

ਪਰਮਿੰਦਰ ਸਿੱਧੂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੋਏ ਸਾਬਿਤ, ਅਮਰੀਕਨ ਜੇਲ੍ਹ ‘ਚ ਕੱਟਣੇ ਪੈਣਗੇ 15 ਸਾਲ 

SHARE

Brampton: ਪੰਜਾਬ ਇਨੀਂ ਦਿਨੀਂ ਨਸ਼ੇ ਦੀ ਮਾਰ ਨਾਲ ਜੂਝ ਰਿਹਾ ਹੈ. ਜਿਥੇ ਨਸ਼ਾ ਤਸਕਰੀ ‘ਚ ਪੰਜਾਬੀਆਂ ਦਾ ਨਾਮ ਜੁੜ ਰਿਹਾ ਹੈ ਉਥੇ ਹੀ ਵਿਦੇਸ਼ਾਂ ਵਿਚ ਵੀ ਪੰਜਾਬੀ ਮੂਲ ਦੇ ਲੋਕ ਇਸ ਧੰਦੇ ਵਿਚ ਸ਼ਾਮਿਲ ਹੁੰਦੇ ਨਜਰ ਆ ਰਹੇ ਹਨ. ਖਬਰ ਬਰੈਂਪਟਨ ਵਾਸੀ ਪਰਮਿੰਦਰ ਸਿੱਧੂ ਨਾਲ ਜੁੜੀ ਹੋਈ ਹੈ. ਪਰਮਿੰਦਰ ਸਿੱਧੂ (43) ਖ਼ਿਲਾਫ਼ ਅਮਰੀਕਾ ਤੋਂ ਕੈਨੇਡਾ ਡਰੱਗ ਤਸਕਰੀ ਦੇ ਦੋਸ਼ ਸਿੱਧ ਹੋ ਗਏ ਹਨ. ਇਨ੍ਹਾਂ ਦੋਸ਼ਾਂ ਤਹਿਤ ਪਰਮਿੰਦਰ ਸਿੱਧੂ ਨੂੰ ਅਮਰੀਕਨ ਜੇਲ੍ਹ ‘ਚ 15 ਸਾਲ ਦੀ ਸਜ਼ਾ ਕੱਟਣੀ ਪਵੇਗੀ.

ਯਾਦ ਰਹੇ ਕਿ ਇਸ ਤੋਂ ਪਹਿਲਾਂ ਇਸੇ ਗਿਰੋਹ ਦੇ ਪੰਜ ਹੋਰ ਮੈਂਬਰਾਂ (ਮਾਈਕਲ ਬਾਗੜੀ, ਰਵਿੰਦਰ ਅਰੋੜਾ, ਐਲਵਿਨ ਰੰਧਾਵਾ, ਗੁਰਸ਼ਰਨ ਸਿੰਘ ਅਤੇ ਹਰਿੰਦਰ ਧਾਲੀਵਾਲ) ਨੂੰ ਸਜ਼ਾ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਪੰਜਾਬੀ ਮੂਲ ਦੇ ਇਨ੍ਹਾਂ ਤਸਕਰਾਂ ‘ਤੇ ਟਰੱਕਾਂ ਰਾਹੀਂ 120 ਮਿਲੀਅਨ ਡਾਲਰ ਮੁੱਲ ਦੀ ਡਰੱਗ ਅਮਰੀਕਾ ਤੋਂ ਕੈਨੇਡਾ ਢੋਣ ਦੇ ਦੋਸ਼ ਲੱਗੇ ਸਨ।

Short URL:tvp http://bit.ly/2IWdIhR

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab