ਮਿਡਲ ਕਲਾਸ ਪਰਿਵਾਰਾਂ ਲਈ ਨਵੇਂ ਐਲਾਨ

ਮਿਡਲ ਕਲਾਸ ਪਰਿਵਾਰਾਂ ਲਈ ਨਵੇਂ ਐਲਾਨ

SHARE
Jean-Yves Duclos, Minister of Families, Children and Social Development with Navdeep Bains ,Minister of Innovation, Science and Economic Development during new announcement about CCB, CWB, CHB in Mississauga.

Mississauga: ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ 2015 ਤੋਂ ਬਾਅਦ ਹੁਣ ਤੱਕ ਮਿਡਲ ਕਲਾਸ ਪਰਿਵਾਰਾਂ ਲਈ ਤਿੰਨ ਨਵੀਆਂ ਸਹੂਲਤਾਂ ਲਿਆਂਦੀਆਂ ਗਈਆਂ ਹਨ।
ਪਰਿਵਾਰਾਂ, ਬੱਚੇ ਤੇ ਸਮਾਜਕ ਵਿਕਾਸ ਮੰਤਰੀ ਜੀਨ ਵਾਇਵਸ ਡਕਲਸ ਨੇ ਮਿਸੀਸਾਗਾ ‘ਚ ਕੈਨੇਡੀਅਨਸ ਨੂੰ ਦਿੱਤੀਆਂ ਗਈਆਂ ਸਹੂਲਤਾਂ ਦੇ ਹੋਏ ਫਾਇਦੇ ਬਾਰੇ ਦੱਸਿਆ।

Jean-Yves Duclos, Minister of Families, Children and Social Development with Navdeep Bains ,Minister of Innovation, Science and Economic Development

ਕੈਨੇਡਾ ਚਾਈਲਡ ਬੈਨੇਫਿਟ(CCB)
ਕੈਨੇਡਾ ਵਰਕਰਸ ਬੈਨੇਫਿਟ(CWB)
ਕੈਨੇਡਾ ਹਾਊਸਿੰਗ ਬੈਨੇਫਿਟ(CHB)
ਇੱਕ ਹੋਰ ਸਹੂਲਤ 2020 ਤੱਕ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ ਜਿਸ ਨਾਲ਼ ਉਹ ਪਰਿਵਾਰ ਜਿਨ੍ਹਾਂ ਦੀ ਆਮਦਨ ਘੱਟ ਹੈ ਤੇ ਉਨ੍ਹਾਂ ਦਾ ਇੱਕ ਬੱਚਾ 6 ਸਾਲ ਤੋਂ ਛੋਟਾ ਹੈ ਤੇ ਇੱਕ ਬੱਚੇ ਦੀ ਉਮਰ 6 ਤੋਂ 17 ਸਾਲ ਦੇ ਦਰਮਿਆਨ ਹੈ ਉਨ੍ਹਾਂ ਪਰਿਵਾਰਾਂ ਨੂੰ 17000 ਡਾਲਰ ਮਿਲੇਗਾ।
ਜੁਲਾਈ 2016 ‘ਚ ਕੈਨੇਡਾ ਚਾਈਲਡ ਬੈਨੇਫਿਟ ਸਹੂਲਤ ਦਿੱਤੀ ਗਈ ਸੀ, ਜਿਸ ਤਹਿਤ ਹਰ 10 ਚੋਂ 9 ਪਰਿਵਾਰਾਂ ਨੂੰ ਟੈਕਸ ਤੋਂ ਛੋਟ ਮਿਲੀ ਹੈ।

Jean-Yves Duclos, Minister of Families, Children and Social Development with Navdeep Bains ,Minister of Innovation, Science and Economic Development. In Mississauga during announcement Minister Duclos in happy moment with kids.

ਜੁਲਾਈ 2018 ‘ਚ ਇਸ ਸਹੂਲਤ ਨੂੰ ਹੋਰ ਵੀ ਵਧਾ ਦਿੱਤਾ ਗਿਆ। ਇਸੇ ਤਰ੍ਹਾਂ ਕਾਮਿਆਂ ਨੂੰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਪਰਿਵਾਰਾਂ, ਬੱਚਿਆਂ ਤੇ ਸਮਾਜਕ ਵਿਕਾਸ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਸ਼ਿਸ਼ ਕਰਦੀ ਹੈ ਕਿ ਇਨ੍ਹਾਂ ਸਭ ਸਹੂਲਤਾਂ ਨਾਲ਼ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਮਿਲੇ ਤੇ ਇਸਦੇ ਨਾਲ਼ ਹੀ ਕੈਨੇਡੀਅਨਸ ਦੀਆਂ ਜੇਬਾਂ ‘ਚ ਪੈਸੇ ਜਾਣ।

Short URL:tvp http://bit.ly/2TGQORM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab