ਅੰਮ੍ਰਿਤਸਰ ‘ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ

ਅੰਮ੍ਰਿਤਸਰ ‘ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ

SHARE

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਸ਼ਾਮੀਂ ਦੁਸਹਿਰੇ ਦਾ ਤਿਓਹਾਰ ਮਨਾਉਣ ਲਈ ਇਕੱਠੇ ਹੋਏ ਲੋਕਾਂ ਵਿੱਚ ਅਚਾਨਕ ਰਾਵਣ ਦੇ ਪੁਤਲੇ ਫੂਕੇ ਜਾਣ ਉਪਰੰਤ ਭਗਦੜ ਮਚ ਗਈ ਤੇ ਇਹ ਲੋਕ ਕੋਲੋਂ ਲੰਘਦੀ ਰੇਲ ਗੱਡੀ ਦੀ ਚਪੇਟ ‘ਚ ਆ ਗਏ। ਜਿਸ ਨਾਲ ਹੁਣ ਤੱਕ 60 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਧੋਬੀ ਘਾਟ ਦੇ ਕੋਲ ਜੌੜਾ ਫਾਟਕ  ਦੇ ਦੁਸਹਿਰਾ ਗ੍ਰਾਂਊਂਡ ‘ਚ ਇਹ ਹਾਦਸਾ ਵਾਪਰਿਆ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਇਸ ਦੁਸਹਿਰਾ ਸਮਾਗਮ ਦਾ ਆਯੋਜਨ ਕਾਂਗਰਸ ਵਲੋਂ ਕੀਤਾ ਗਿਆ ਸੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਇਸ ਸਮਾਗਮ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਸਨ।  ਦਸਿਆ ਜਾ ਰਿਹੈ ਹੈ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਨਵਜੋਤ ਕੌਰ ਸਿੱਧੂ ਵਲੋਂ ਭਾਸ਼ਣ ਦਿੱਤਾ ਜਾ ਰਿਹਾ ਸੀ ਅਤੇ ਲੋਕਾਂ ਦੇ ਟ੍ਰੇਨ ਹੇਠਾਂ ਆਉਣ ਤੋਂ ਬਾਅਦ ਵੀ ਇਹ ਭਾਸ਼ਣ ਉਸੇ ਤਰਾਂ ਹੀ ਜਾਰੀ ਰਿਹਾ।  ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੁਤਾਬਕ ਇਸ ਹਾਦਸੇ ਵਿਚ 50 ਤੋਂ 60 ਲੋਕਾਂ ਦੀ ਮੌਤ ਹੋਈ ਹੋ ਸਕਦੀ ਹੈ ਜਦਕਿ ਸਹੀ ਅੰਕੜਿਆਂ ਲਈ ਅਜੇ ਕੁਝ ਦੇਰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਸ ਹਾਦਸੇ ਵਿਚ 40 ਦੇ ਕਰੀਬ ਲੋਕ ਫੱਟੜ ਵੀ ਹੋਏ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਅਤੇ ਉਹ ਖੁਦ ਵੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਰਹੇ ਹਨ।  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਦਾ ਇਜ਼ਹਾਰ ਕੀਤਾ ਹੈ।
Short URL:tvp http://bit.ly/2q2qEvM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab