ਮਾਪਿਆਂ ਨੇ ਦਿੱਤਾ ‘ਸਲਾਦ’ ਤਾਂ ਬੱਚੇ ਨੇ ਬੁਲਾਈ ਪੁਲਿਸ

ਮਾਪਿਆਂ ਨੇ ਦਿੱਤਾ ‘ਸਲਾਦ’ ਤਾਂ ਬੱਚੇ ਨੇ ਬੁਲਾਈ ਪੁਲਿਸ

SHARE

Nova Scotia: ਆਰ.ਸੀ.ਐੱਮ.ਪੀ. ਨੂੰ ਮਾਪਿਆਂ ਵੱਲੋਂ ਸਲਾਦ ਬਣਾਏ ਜਾਣ ’ਤੇ ਬੱਚੇ ਨੇ 911 ਕਰ ਦਿੱਤੀ। ਇੱਥੋਂ ਤੱਕ ਕਿ ਜਦੋਂ ਤੱਕ ਪੁਲਿਸ ਅਧਿਕਾਰੀ ਬੱਚੇ ਕੋਲ਼ ਪਹੁੰਚੇ ਉਦੋਂ ਤੱਕ ਉਸਨੇ 2 ਵਾਰ 911 ਡਾਇਲ ਕਰਕੇ ਸ਼ਿਕਾਇਤ ਕਰ ਦਿੱਤੀ ਸੀ। ਜਿਸਨੂੰ ਪੁਲਿਸ ਅਧਿਕਾਰੀ ਨੇ ਬੱਚੇ ਨੂੰ ਸਿਖਲਾਈ ਦੇਣ ਵਜੋਂ ਲਿਆ।
ਰਾਤੀਂ 10 ਵਜੇ ਤੋਂ ਪਹਿਲਾਂ ਪੁਲਿਸ ਨੂੰ ਐਮਰਜੈਂਸੀ ਲਾਈਨ ’ਤੇ ਫੋਨ ਆਇਆ। ਫੋਨ 12 ਸਾਲ ਦੇ ਬੱਚੇ ਨੇ ਕੀਤਾ ਸੀ। ਜਿਸਨੇ ਕਿਹਾ ਕਿ ਉਸਦੇ ਮਾਪਿਆਂ ਨੇ ਸਲਾਦ ਬਣਾਇਆ ਹੈ , ਜੋ ਉਸਨੂੰ ਬਿਲਕੁਲ ਪਸੰਦ ਨਹੀਂ। ਜਦੋਂ ਪੁਲਿਸ ਬੱਚੇ ਦੇ ਘਰ ਪਹੁੰਚੀ ਤਾਂ ਉਦੋਂ ਤੱਕ ਬੱਚੇ ਨੇ ਦੂਜੀ ਵਾਰ ਐਮਰਜੈਂਸੀ ਨੰਬਰ ’ਤੇ ਫੋਨ ਕਰ ਦਿੱਤਾ ਸੀ। ਦੂਜੀ ਵਾਰ ਬੱਚੇ ਨੇ ਫੋਨ ’ਤੇ ਦੁਬਾਰਾ ਦੱਸਿਆ ਕਿ ਉਸਨੂੰ ਸਲਾਦ ਕਿੰਨਾ ਜ਼ਿਆਦਾ ਬੁਰਾ ਲੱਗਦਾ ਹੈ।ਇਸ ਨੂੰ ਆਰ.ਸੀ.ਐੱਮ.ਪੀ. ਅਧਿਕਾਰੀ ਨੇ ਇੱਕ ਮੌਕੇ ਵਜੋਂ ਲਿਆ, ਜਦੋਂ ਬੱਚੇ ਨੂੰ ਸਲਾਦ ਦੀ ਖਾਸੀਅਤ ਸਮੇਤ 911 ਬਾਰੇ ਵੀ ਸਮਝਾਇਆ ਜਾ ਸਕੇ।
ਪੁਲਿਸ ਦਾ ਕਹਿਣਾ ਹੈ ਉਨ੍ਹਾਂ ਨੂੰ ਹਰ ਰੋਜ਼ ਕਈ ਅਜਿਹੇ ਫੋਨ ਆਉਂਦੇ ਹਨ, ਜੋ ਐਮਰਜੈਂਸੀ ਲਈ ਨਹੀਂ ਹੁੰਦੇ। ਜਿਸਤੋਂ ਬਾਅਦ ਲੋਕਾਂ ਨੂੰ ਮੋਟਾ ਫਾਈਨ ਵੀ ਦੇਣਾ ਪੈਂਦਾ ਹੈ। ਪੁਲਿਸ ਤੋਂ ਬਾਅਦ ਉਨ੍ਹਾਂ ਕੋਲ਼ 697.50 ਡਾਲਰ ਦੀ ਟਿਕਟ ਪਹੁੰਚ ਜਾਂਦੀ ਹੈ।
ਹੁਣ ਤੁਹਾਨੂੰ ਅਜਿਹੀਆਂ ਉਦਾਹਰਣਾ ਦਿੰਦੇ ਹਾਂ ਜੋ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ, ਕਿ ਲੋਕ ਕਿਹੋ ਜਿਹੇ ਕੰਮਾਂ ਲਈ ਪੁਲਿਸ ਨੂੰ ਐਮਰਜੈਂਸੀ ਲਾਈਨ ’ਤੇ ਫੋਨ ਕਰ ਦਿੰਦੇ ਹਨ
• ਇੱਕ ਵਿਅਕਤੀ ਨੂੰ ਟੀ.ਵੀ. ਦਾ ਰਿਮੋਟ ਨਹੀਂ ਸੀ ਮਿਲ ਰਿਹਾ ਤਾਂ ਉਸਨੇ ਪੁਲਿਸ ਨੂੰ ਐਮਰਜੈਂਸੀ ਲਾਈਨ ’ਤੇ ਫੋਨ ਕਰ ਦਿੱਤਾ
• ਰੈਸਟੋਰੈਂਟ ’ਚ ਪੀਜ਼ਾ ਤਿਆਰ ਹੋਣ ’ਚ ਦੇਰੀ ਹੋਈ ਤਾਂ ਔਰਤ ਨੇ ਪੁਲਿਸ ਨੂੰ ਬੁਲਾ ਲਿਆ
• ਮਾਪਿਆਂ ਨੇ ਪੁਲਿਸ ਨੂੰ ਬੁਲਾ ਲਿਆ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਦੀ ਪਸੰਦ ਦਾ ਹੇਅਰ ਸਟਾਈਲ ਨਹੀਂ ਬਣਵਾਇਆ
ਪੁਲਿਸ ਅਧਿਕਾਰੀਆਂ ਵੱਲੋਂ ਹਰ ਵਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਕਿ 911 ਲਾਈਨ ਸਿਰਫ਼ ਉਸ ਸਮੇਂ ਲਈ ਹੈ, ਜਦੋਂ ਕਿਸੇ ਨੂੰ ਜਾਨ ਦਾ ਖ਼ਤਰਾ ਹੋਵੇ ਜਾਂ ਫਿਰ ਕੋਈ ਹੋਰ ਐਮਰਜੈਂਸੀ ਹੋਵੇ। ਪਰ ਅਜਿਹਾ ਨਾ ਸਮਝਣ ਵਾਲੇ ਲੋਕਾਂ ਨੂੰ ਆਪਣੀ ਜੇਬ ਹਲਕੀ ਕਰਨੀ ਪੈਂਦੀ ਹੈ।

Short URL:tvp http://bit.ly/2JL0Hc2

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab