ਯੂਰਪ ਜਾਣ ਲਈ ਨਵਾਂ ਬਦਲਾਅ

ਯੂਰਪ ਜਾਣ ਲਈ ਨਵਾਂ ਬਦਲਾਅ

ਬਿਨ੍ਹਾਂ ਵੀਜ਼ਾ ਜਾ ਸਕਣ ਵਾਲਿਆਂ ਨੂੰ ਪਹਿਲਾਂ ਭਰਨਾ ਪਵੇਗਾ ਫਾਰਮ ਤੇ ਫੀਸ

SHARE

Ottawa: ਜਿਹੜੇ ਕੈਨੇਡੀਅਨ ਯੂਰਪ ਜਾਣ ਦੀ ਸੋਚ ਰਹੇ ਹਨ ਆਉਂਦੇ ਸਾਲਾਂ ‘ਚ ਉਨ੍ਹਾਂ ਨੂੰ ਇੱਕ ਖਾਸ ਫਾਰਮ ਭਰਨਾ ਪਵੇਗਾ ਤੇ ਫੀਸ ਵੀ ਭਰਨੀ ਪਵੇਗੀ ਜਿਸਤੋਂ ਬਾਅਦ ਹੀ ਉਨ੍ਹਾਂ ਨੂੰ ਯੂਰਪ ‘ਚ ਦਾਖਲ ਹੋਣ ਦਿੱਤਾ ਜਾਵੇਗਾ।
ਯੂਰਪੀਅਨ ਯੂਨੀਅਨ ਨੇ ਨਵੇਂ ਆਨਲਾਈਨ ਸਕਰੀਨਿੰਗ ਪ੍ਰਾਸੈੱਸ ਨੂੰ ਈ.ਟੀ.ਆਈ.ਏ.ਐੱਸ. ਯਾਨੀ ਯੂਰਪੀਅਨ ਟਰੈਵਲ ਇਨਫੋਰਮੇਸ਼ਨ ਐਂਡ ਔਥੋਰਾਈਜ਼ੇਸ਼ਨ ਸਿਸਟਮ ਸ਼ੁਰੂ ਕੀਤਾ ਹੈ। ਨਵੇਂ ਸਿਸਟਮ ਨੂੰ ਸਖਤ ਸਕਿਓਰਿਟੀ ਚੈੱਕ ਦਾ ਹਿੱਸਾ ਬਣਾਇਆ ਗਿਆ ਹੈ, ਇਹ ਉਨ੍ਹਾਂ ਲਈ ਬਣਾਇਆ ਗਿਆ ਹੈ ਜਿਹੜੇ ਦੇਸ਼ਾਂ ਦੇ ਨਾਗਰਿਕ ਬਿਨ੍ਹਾਂ ਵੀਜ਼ਾ ਤੋਂ ਯੂਰਪ ‘ਚ ਦਾਖਲ ਹੋ ਸਕਦੇ ਹਨ।


ਇਸ ਸਮੇਂ ਦੁਨੀਆ ਭਰ ਤੋਂ 60 ਦੇਸ਼ਾਂ ਦੇ ਨਾਗਰਿਕ ਯੂਰਪ ‘ਚ ਬਿਨ੍ਹਾਂ ਵੀਜ਼ਾ ਤੋਂ ਜਾ ਸਕਦੇ ਹਨ ਜਿਨ੍ਹਾਂ ‘ਚ ਕੈਨੇਡਾ ਤੇ ਅਮਰੀਕਾ ਵੀ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕ 90 ਦਿਨ ਤੱਕ ਸੈਲਾਨੀ ਜਾਂ ਬਿਜਨਸ ਦੇ ਕੰਮ ਲਈ ਯੂਰਪ ‘ਚ ਰਹਿ ਸਕਦੇ ਹਨ।
ਏਟੀਆਸ ਦਾ ਫਾਰਮ ਭਰਨ ਵਾਲਿਆਂ ਨੂੰ ਉਸ ਦੇਸ਼ ਦਾ ਨਾਮ ਵੀ ਲਿਖਣਾ ਪਵੇਗਾ ਜਿੱਥੇ ਉਹ ਪਹਿਲਾਂ ਯੂਰਪ ‘ਚ ਜਾਣਗੇ। ਜਿਸਤੋਂ ਬਾਅਦ ਉਨ੍ਹਾਂ ਨੂੰ ਉਸੇ ਦੇਸ਼ ‘ਚ ਦਾਖਲ ਹੋਣ ਦੀ ਆਗਿਆ ਹੋਵੇਗੀ।
ਯਾਤਰੀਆਂ ਨੂੰ ਉਦੋਂ ਤੱਕ ਯੂਰਪ ਦੇ ਦੇਸ਼ ‘ਚ ਐਂਟਰੀ ਨਹੀਂ ਮਿਲੇਗੀ ਜਦੋਂ ਤੱਕ ਉੱਥੇ ਪਹੁੰਚ ਕੇ ਉਨ੍ਹਾਂ ਦੇ ਫਾਰਮ ਦੀ ਚੈਕਿੰਗ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਐਂਟਰੀ ਲਈ ਮਿਲੀ ਇਜਾਜ਼ਤ ਦੀ ਚੈਕਿੰਗ ਨਹੀਂ ਹੁੰਦੀ।

ਕਿੰਨੀ ਫੀਸ?
ਯਾਤਰੀਆਂ ਨੂੰ ਇਸਦੇ ਲਈ 7 ਯੂਰੋ ਫੀਸ ਦੇਣੀ ਪਵੇਗੀ। 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਇਹ ਫੀਸ ਨਹੀਂ ਲੱਗੇਗੀ।

ਜੇਕਰ ਅਰਜ਼ੀ ਰੱਦ ਹੋ ਗਈ ਤਾਂ ਕੀ?
ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ 95 ਫੀਸਦ ਕੇਸਾਂ ‘ਚ ਨਾਲ਼ ਹੀ ਇਜਾਜ਼ਤ ਦੇ ਦਿੱਤੀ ਜਾਵੇਗੀ ਕਿ ਯਾਤਰੀ ਯੂਰਪ ਜਾ ਸਕਦਾ ਹੈ ਪਰ ਜੇਕਰ ਕਿਸੇ ਦੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਉਹ ਮੁੜ ਤੋਂ ਅਪੀਲ ਕਰ ਸਕਦਾ ਹੈ। ਜੇਕਰ ਇੱਕ ਵਾਰ ਯੂਰਪ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਹ ਤਿੰਨ ਸਾਲ ਲਈ ਜਾਰੀ ਰਹੇਗੀ, ਤਿੰਨ ਸਾਲ ਲਈ ਵਿਅਕਤੀ ਏਟੀਆਸ ਦਾ ਫਾਰਮ ਭਰੇ ਬਗੈਰ ਯੂਰਪ ਆ ਜਾ ਸਕਦਾ ਹੈ।

Short URL:tvp http://bit.ly/2THY9o6

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab