ਸਕੂਲ ‘ਚ ਧਮਕੀ ਤੋਂ ਬਾਅਦ ਹੋਇਆ ਇਹ ਸਭ

ਸਕੂਲ ‘ਚ ਧਮਕੀ ਤੋਂ ਬਾਅਦ ਹੋਇਆ ਇਹ ਸਭ

SHARE

Surrey: ਸਰੀ ਸਕੂਲਾਂ ਦੇ ਬੁਲਾਰੇ ਡਗ ਸਟਰੈਚਨ ਨੇ ਜਾਣਕਾਰੀ ਦਿੱਤੀ ਹੈ ਕਿ ਐੱਲ.ਏ. ਮੈਥੇਸਨ ਸੈਕੰਡਰੀ ਸਕੂਲ ਜਾਰੀ ਕੀਤੀ ਗਈ ਚੇਤਾਵਨੀ ਵਾਪਸ ਲੈ ਲਈ ਗਈ ਹੈ।
ਸਟਰੈਚਨ ਮੁਤਾਬਕ ਦੁਪਹਿਰ ਕਰੀਬ 2 ਵਜੇ ਵੀਰਵਾਰ ਨੂੰ ਸਕੂਲ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸਦਾ ਕਾਰਨ ਦੱਸਿਆ ਗਿਆ ਸੀ ਕਿ ਸਕੂਲ ‘ਚ ਕੋਈ ਧਮਕੀ ਆਈ ਹੈ। ਜਿਸ ਬਾਰੇ ਸਾਫ਼ ਤੌਰ ‘ਤੇ ਨਹੀਂ ਦੱਸਿਆ ਗਿਆ ਹੈ।
ਦੋ ਘੰਟੇ ਬਾਅਦ ਸ਼ਾਮੀ 4 ਵਜੇ ਤੱਕ ਸਕੂਲ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਐਲਾਨ ਕਰ ਦਿੱਤਾ ਗਿਆ ਸੀ। 4 ਵਜੇ ਤੋਂ ਬਾਅਦ ਸਟਾਫ਼ ਤੇ ਵਿਦਿਆਰਥੀ ਨੂੰ ਮੁੜ ਸਕੂਲ ‘ਚ ਆਉਣ ਦੀ ਇਜਾਜ਼ਤ ਦਿੱਤੀ ਗਈ ਤੇ ਨਾਲ ਹੀ ਸਕੂਲ ‘ਚ ਛੁੱਟੀ ਵੀ ਕਰ ਦਿੱਤੀ ਗਈ।
ਧਮਕੀ ਬਾਰੇ ਜਾਂਚ ਅਜੇ ਵੀ ਚੱਲ ਰਹੀ ਹੈ। ਪਰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਹੁਣ ਸਕੂਲ ਦੇ ਅੰਦਰ ਜਾਂ ਬਾਹਰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੈ।
ਇਹ ਸਕੂਲ 9484 122 ਸਟਰੀਟ ‘ਤੇ ਹੈ।
ਸਕੂਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਲਈ ਸਕੂਲ ਨੂੰ ਖਾਲੀ ਕਰਵਾਉਣ ਦਾ ਹੁਕਮ ਜਾਰੀ ਹੋਇਆ ਸੀ। ਸਕੂਲ ਦੀਆਂ ਖ਼ਬਰਾਂ ਦੱਸਣ ਵਾਲ਼ੀ ਐਪਲੀਕੇਸ਼ਨ ‘ਤੇ 2:38 ‘ਤੇ ਸਕੂਲ ਨੂੰ ਖਾਲੀ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ ਸੀ, ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਸਕੂਲ ‘ਚ ਅੱਜ ਲਈ ਛੁੱਟੀ ਥੋੜੀ ਦੇਰੀ ਨਾਲ ਹੋਵੇਗੀ।
ਫਿਲਹਾਲ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸਕੂਲ ਸੁਰੱਖਿਅਤ ਹੈ।

Short URL:tvp http://bit.ly/2QuE2Vt

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab