ਇੱਥੇ ਬਣਦੇ ਨੇ ਹਰ ਹਫ਼ਤੇ ਦੋ ਅਰਬਪਤੀ

ਇੱਥੇ ਬਣਦੇ ਨੇ ਹਰ ਹਫ਼ਤੇ ਦੋ ਅਰਬਪਤੀ

SHARE
Beijing : ਦੁਨੀਆਂ ਦੇ ਕਈ ਮੁਲਕਾਂ ਵਿੱਚ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਪਰ ਚੀਨ ਦੇ ਵਿੱਚ ਹਰ ਹਫ਼ਤੇ ਦੋ ਵਿਅਕਤੀ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਰਹੇ ਹਨ। ਹਾਲਾਂਕਿ ਚੀਨ ਨੂੰ ਸਮਾਜਵਾਦੀ ਜਾ ਖੱਬੀ ਵਿਚਾਰਧਾਰਾ ਦਾ ਧਾਰਕ ਦੇਸ਼ ਮੰਨਿਆ ਜਾਂਦਾ ਹੈ ਜਿਸਦੀਆਂ ਨੀਤੀਆਂ ਨਿੱਜੀ ਜਾਇਦਾਦ ਬਣਾਉਣ ਦੇ ਹੱਕ ਵਿੱਚ ਨਹੀਂ ਹੁੰਦੀਆਂ।

ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਸਾਲ ਚੀਨ ’ਚ ਹਰ ਹਫ਼ਤੇ ਵਿਅਕਤੀ ਦੋ ਅਰਬਪਤੀ ਬਣੇ ਹਨ। ਸਵਿੱਸ ਬੈਂਕ ਦੇ ਵੱਡੇ ਅਦਾਰੇ ਯੂਬੀਐੱਸ ਵੱਲੋਂ ਜਾਰੀ ਰਿਪੋਰਟ ਅਨੁਸਾਰ ਸਾਲ ਦੁਨੀਆਂ ਭਰ ’ਚ 2017 ਦਰਮਿਆਨ 2,158 ਵਿਅਕਤੀਆਂ ਦੀ ਨਿੱਜੀ ਦੌਲਤ 19 ਫੀਸਦ ਦੇ ਹਿਸਾਬ ਨਾਲ 8.9 ਖਰਬ ਡਾਲਰ ਵਧੀ ਹੈ, ਪਰ ਚੀਨ ਦੇ ਅਰਬਪਤੀਆਂ ਨੇ ਆਪਣੀ ਦੌਲਤ ’ਚ ਤਕਰੀਬਨ 39 ਫੀਸਦ ਦੇ ਹਿਸਾਬ ਨਾਲ ਦੁੱਗਣਾ ਵਾਧਾ ਕੀਤਾ ਹੈ।

 ਯੂਐੱਸਬੀ ਆਲਮੀ ਦੌਲਤ ਪ੍ਰਬੰਧਨ ਦੇ ਮੁਖੀ ਜੌਸਫ ਸਟੈਡਲਰ ਨੇ ਕਿਹਾ, ‘ਪਿਛਲੇ ਇੱਕ ਦਹਾਕੇ ਦੌਰਾਨ ਚੀਨ ਨੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਕਾਮਯਾਬ ਕੰਪਨੀਆਂ ਤਿਆਰ ਕੀਤੀਆਂ ਹਨ ਤੇ ਉਨ੍ਹਾਂ ਦੇ ਜੀਵਨ ਪੱਧਰ ’ਚ ਵੀ ਵਿਕਾਸ ਹੋਇਆ ਹੈ।’ ਰਿਪੋਰਟ ਅਨੁਸਾਰ, ‘ਇਹ ਸਿਰਫ਼ ਸ਼ੁਰੂਆਤ ਹੈ। ਚੀਨ ਦੀ ਵੱਡੀ ਆਬਾਦੀ, ਤਕਨੀਕ, ਨਵੀਂ ਖੋਜਾਂ ਤੇ ਸਰਕਾਰ ਦੀ ਮਦਦ ਨਾਲ ਉਦਪਾਦਨ ਨੂੰ ਮਿਲ ਰਹੇ ਹੁੰਗਾਰੇ ਨਾਲ ਨਾ ਸਿਰਫ਼ ਨਿੱਜੀ ਵਿਅਕਤੀਆਂ ਨੂੰ ਅੱਗੇ ਵੱਧਣ ਦੇ ਮੌਕੇ ਮਿਲ ਰਹੇ ਹਨ ਬਲਕਿ ਚੀਨੀ ਲੋਕਾਂ ਨੂੰ ਚੰਗਾ ਜੀਵਨ ਪੱਧਰ ਵੀ ਮਿਲ ਰਿਹਾ ਹੈ।’ ਰਿਪੋਰਟ ਅਨੁਸਾਰ ਸਾਲ 2017 ’ਚ ਆਲਮੀ ਪੱਧਰ ’ਤੇ ਚੀਨ ਨੇ ਹਰ ਹਫ਼ਤੇ ਦੋ ਅਰਬਪਤੀ ਤਿਆਰ ਕੀਤੇ ਹਨ ਤੇ ਏਸ਼ੀਆ ਦੇ ਆਧਾਰ ’ਤੇ ਇਨ੍ਹਾਂ ਅਰਬਪਤੀਆਂ ਦੀ ਗਿਣਤੀ ਤਿੰਨ ਹੈ।
Short URL:tvp http://bit.ly/2EJHkCs

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab