Site icon TV Punjab | Punjabi News Channel

ਸੀ.ਐੱਮ ਚੰਨੀ ਅਤੇ ਮੂਸੇਵਾਲਾ ਖਿਲਾਫ ਪਰਚਾ ਦਰਜ,ਚੋਣ ਕਮਿਸ਼ਨ ਨੇ ਕੀਤੀ ਕਾਰਵਾਈ

ਮਾਨਸਾ-ਪੰਜਾਬ ਚ ਕਾਨੂੰਨ ਵਿਵਸਥਾ ਕਾਇਮ ਰਖਣ ਦਾ ਵਾਅਦਾ ਕਰਨ ਵਾਲੇ ਸੀ.ਐੱਮ ਚਰਨਜੀਤ ਸਿੰਘ ਚੰਨੀ ਖੁਦ ਹੀ ਕਨੂੰਂ ਦੀ ਪਾਲਨਾ ਕਰਨੀ ਭੁੱਲ ਗਏ.ਦਰਅਸਲ ਕੱਲ੍ਹ ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ‘ਤੇ ਪਾਬੰਦੀ ਸੀ.ਪਰ ਇਸਦੇ ਬਾਵਜੂਦ ਸੀ.ਐੱਮ ਚੰਨੀ ਮਾਨਸਾ ਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ.ਮਾਨਸਾ ‘ਚ ਕਾਂਗਰਸ ਦੇ ਉਮੀਦਵਾਰ ਅਤੇ ਗਾਇਕ ਸਿੱਧੂ ਮੂਸੇਵਾਲੇ ਦੇ ਪ੍ਰਚਾਰ ਚ ਚੰਨੀ ਇਨ੍ਹਾਂ ਰੁੱਝ ਗਏ ਕਿ ਉਨ੍ਹਾਂ ਨੇ ਸਮੇਂ ਦਾ ਵੀ ਧਿਆਨ ਨਹੀਂ ਦਿੱਤਾ.
ਲਾਵ ਲਸ਼ਕਰ ਨਾਲ ਮਾਨਸਾ ਦੀ ਸੜਕਾਂ ‘ਤੇ ਉੱਤਰੇ ਚੰਨੀ ਅਤੇ ਸਿੱਧੂ ਦਾ ਕਾਰਗੁਜਾਰੀ ‘ਤੇ ਚੋਣ ਕਮਿਸ਼ਨ ਨੇ ਤੁਰੰਤ ਐਕਸ਼ਨ ਲਿਆ ਹੈ.ਰਿਟਰਨਿੰਗ ਅਫਸਰ ਦੀ ਸ਼ਿਕਾਇਤ ‘ਤੇ ਸੀ.ਐੱਮ ਚੰਨੀ ਅਤੇ ਸਿੱਧੂ ਮੂਸੇਵਾਲਾ ਖਿਲਾਫ ਧਾਰਾ 188 ਤਹਿਤ ਪਰਚਾ ਦਰਜ ਕੀਤਾ ਗਿਆ ਹੈ.ਇਸਦੀ ਪੁਸ਼ਟੀ ਮਾਨਸਾ ਦੇ ਐੱਸ.ਡੀ.ਐੱਮ ਹਰਜਿੰਦਰ ਸਿੰਘ ਜੱਸਲ ਹੋਰਾਂ ਵਲੋਂ ਕੀਤੀ ਗਈ ਹੈ.

Exit mobile version