ਜਲੰਧਰ- ਪੰਜਾਬ ਪੁਲਿਸ ਗਨ ਕਲਚਰ ਖਿਲਾਫ ਜਾਰੀ ਮੁੰਹਿਮ ਚ ਲਗਾਤਾਰ ਕਰਵਾਈ ਕਰ ਰਹੀ ਹੈ । ਸੋਸ਼ਲ ਮੀਡੀਆ ਸਟਾਰ ਇਸ ਦੇ ਨਿਸ਼ਾਨੇ ‘ਤੇ ਆ ਰਹੇ ਹਨ । ਪ੍ਰਧਾਨ ਮੰਤਰੀ ਬਾਜੇਕੇ ਤੋਂ ਬਾਅਦ ਹੁਣ ਜਲੰਧਰ ਦਾ ਮਸ਼ਹੂਰ ਜੌੜਾ ‘ਕੁੱਲ੍ਹੜ ਪੀਜ਼ਾ’ ਇਸਦੀ ਗ੍ਰਿਫਤ ਚ ਆ ਗਏ ਹਨ । ਦੋਹਾਂ ਦੀ ਇਕ ਤਸਵੀਰ ੳਤੇ ਵੀਡੀਓ ਵਾਇਰਲ ਹੋਈ ਹੈ । ਜਿਸ ਚ ਦੋਵੇਂ ਮੀਆਂ ਬੀਵੀ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਹਨ । ਜਲੰਧਰ ਦੇ ਥਾਣਾ ਚਾਰ ਦੀ ਪੁਲਿਸ ਨੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਖਿਲਾਫ ਧਾਰਾ 188 ਤਹਿਤ ਪਰਚਾ ਦਰਜ ਕਰ ਲਿਆ ਹੈ ।
ਇਸ ਬਾਬਤ ਸਹਿਜ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਇਕ ਕਸਟਮਰ ਆਏ ਸਨ । ਉਹ ਮਕਲੋਡਗੰਜ ਤੋਂ ਖਿਡੌਨਾ ਹਥਿਆਰ ਲੈ ਕੇ ਆਏ ਸਨ । ਉਨ੍ਹਾਂ ਨੇ ਵੀ ਮਜ਼ਾਕ ਨਾਲ ਇਕ ਵੀਡੀਓ ਬਣਾ ਲਈ । ਦੋਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕਨੂੰਨ ਅਤੇ ਇਸ ਵੀਡੀਓ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ । ਸਹਿਜ ਮੁਤਾਬਿਕ ਫੋਟੋ ਚ ਨਜ਼ਰ ਆ ਰਿਹਾ ਹਥਿਆਰ ਇਕ ਖਿਡੌਨਾ ਹੈ ,ਸੋ ਇਸ ਲਈ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਪ੍ਰਮੋਟ ਨਹੀਂ ਕੀਤਾ ਹੈ ।