Site icon TV Punjab | Punjabi News Channel

ਐੱਸ.ਡੀ.ਐੱਮ ਦੀ ਸ਼ਿਕਾਇਤ ਨੇ ਵਧਾਈ ਸੁਖਪਾਲ ਖਹਿਰਾ ਦੀ ਮੁਸੀਬਤ, ਦਰਜ ਹੋਇਆ ਪਰਚਾ

ਕਪੂਰਥਲਾ- ਕਪੂਰਥਲਾ ਜ਼ਿਲ੍ਹੇ ਦੇ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਕੇਸ ਦਰਜ ਕੀਤਾ ਗਿਆ ਹੈ। ਥਾਣਾ ਭੁਲੱਥ ਦੀ ਪੁਲਿਸ ਨੇ ਐਸਡੀਐਮ ਭੁਲੱਥ ਸੰਜੀਵ ਸ਼ਰਮਾ ਦੀ ਸ਼ਿਕਾਇਤ ‘ਤੇ ਵਿਧਾਇਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। SDM ਭੁਲਥ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 29 ਮਾਰਚ ਨੂੰ ਸੁਖਪਾਲ ਖਹਿਰਾ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਕੀਤੀ ਜਾ ਰਹੀ ਗਿਰਤਾਵਰੀ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਦਫਤਰ ਆਪਣੇ ਸਾਥੀਆੰ ਸਣੇ ਪਹੁੰਚੇ ਅਤੇ ਉਨ੍ਹਾਂ ਨੂੰ ਧਮਕਾਇਆ। ਨਾਲ ਹੀ ਫੇਸਬੁੱਕ ਤੇ ਇਹ ਸਭ ਲਾਈਵ ਵੀ ਕੀਤਾ, ਜਿਸ ਨਾਲ ਉਨ੍ਹਾਂ ਦੇ ਮਾਨ ਮਰਿਆਦਾ ਨੂੰ ਠੇਸ ਪਹੁੰਚੀ ਹੈ।

SDM ਭੁਲੱਥ ਨੇ ਦੱਸਿਆ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋ ਉਨਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਦਫਤਰੀ ਕੰਮ ਵਿੱਚ ਦਖਲ ਅੰਦਾਜੀ ਕਰ ਕੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। SDM ਸੰਜੀਵ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇਹੋਏ ਪ੍ਰਤੀਨਿਧੀ ਹਨ। ਉਹ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ ਪਰ ਇਸ ਤਰ੍ਹਾਂ ਫਾਲਤੂ ਬੋਲਣਾ ਕਿਸੇ ਲੋਕਾਂ ਦੇ ਨੁਮਾਉੰਦੇ ਨੂੰ ਨਹੀਂ ਸੋਭਦਾ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਕਿ 29 ਮਾਰਚ ਨੂੰ ਵਿਧਾਇਕ ਖਹਿਰਾ ਵੱਲੋ ਆਪਣੇ ਸਮਰਥਕਾ ਨਾਲ SDM ਦਫਤਰ ਦਾ ਘਿਰਾਉ ਕੀਤਾ ਗਿਆ ਤੇ ਉਨ੍ਹਾਂ ਬੇਲੋੜੇ ਸਵਾਲ ਪੁੱਛੇ ਗਏ। SDM ਦੀ ਸ਼ਿਕਾਇਤ ਮਗਰੋਂ ਥਾਣਾ ਭੁਲੱਥ ਦੀ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਮੁਕੱਦਮਾ ਨੰਬਰ 25 ਧਾਰਾ 186, 189,342,500,506 ਤਹਿਤ ਮਾਮਲਾ ਦਰਜ ਕਰ ਲਿਆ ਹੈ।

Exit mobile version