ਫੇਸਬੁੱਕ ਜਮ੍ਹਾਂ ਕਰ ਰਿਹਾ ਹੈ ਪਾਸਵਰਡ

ਫੇਸਬੁੱਕ ਜਮ੍ਹਾਂ ਕਰ ਰਿਹਾ ਹੈ ਪਾਸਵਰਡ

ਇੱਕ ਬਲਾਗ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਫੇਸਬੁੱਕ ਨੇ ਵੀ ਕੀਤੀ ਪੁਸ਼ਟੀ

SHARE

Vancouver: ਫੇਸਬੁੱਕ ਨੇ ਲੱਖਾਂ ਲੋਕਾਂ ਦੇ ਪਾਸਵਰਡ ਆਪਣੇ ਕੋਲ਼ ਟੈਕਸਟ ਦੇ ਰੂਪ ‘ਚ ਕਈ ਸਾਲਾਂ ਲਈ ਜਮ੍ਹਾਂ ਕਰ ਲਏ ਹਨ। ਸੋਸ਼ਲ ਮੀਡੀਆ ਕੰਪਨੀ ਨੇ ਇਸਦੀ ਅੱਜ ਹੀ ਪੁਸ਼ਟੀ ਵੀ ਕੀਤੀ ਹੈ। ਫੇਸਬੁੱਕ ਨੇ ਇਹ ਪੁਸ਼ਟੀ ਇੱਕ ਸਕਿਓਰਿਟੀ ਰਿਸਰਚਰ ਵੱਲੋਂ ਇਸੇ ਸਬੰਧੀ ਪਾਈ ਗਈ ਜਾਣਕਾਰੀ ਤੋਂ ਬਾਅਦ ਕੀਤੀ ਹੈ।


ਫੇਸਬੁੱਕ ਨੇ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਹੈ ਕਿ ਉਨ੍ਹਾਂ ਦੇ ਕਾਮਿਆਂ ਨੇ ਪਾਸਵਰਡ ਉਨ੍ਹਾਂ ਕੋਲ਼ ਹੋਣ ਦੀ ਜਾਣਕਾਰੀ ਦੀ ਗਲਤ ਵਰਤੋਂ ਕੀਤੀ ਹੈ। ਕੰਪਨੀ ਨੇ ਸਾਫ ਕੀਤਾ ਹੈ ਕਿ ਪਾਸਵਰਡ ਅੰਦਰੂਨੀ ਸਰਵਰਸ ‘ਤੇ ਰੱਖੇ ਗਏ ਹਨ। ਜਿਨ੍ਹਾਂ ਨੂੰ ਕੋਈ ਵੀ ਬਾਹਰਲਾ ਵਿਅਕਤੀ ਦੇਖ ਨਹੀਂ ਸਕਦਾ।
ਪਰ ਕਈ ਅਜਿਹੇ ਮਾਮਲੇ ਪਿਛਲੇ ਕੁਝ ਸਾਲਾਂ ਤੋਂ ਸਾਹਮਣੇ ਆ ਰਹੇ ਹਨ ਜਿਨ੍ਹਾਂ ਕਰਕੇ ਫੇਸਬੁੱਕ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਕਿਸਨੇ ਜਨਤਕ ਕੀਤੀ ਜਾਣਕਾਰੀ?

ਸਕਿਓਰਿਟੀ ਬਲਾਗ ਕਰੈਬਸਆਨਸਕਿਓਰਿਟੀ ਨੇ ਕਿਹਾ ਹੈ ਕਿ 600 ਮੀਲੀਅਨ ਫੇਸਬੁੱਕ ਯੁਜ਼ਰਸ ‘ਚੋਂ ਕਈਆਂ ਦੇ ਪਾਸਵਰਡ ਪਲੇਨ ਟੈਕਸਟ ਵਜੋਂ ਸੇਵ ਕੀਤੇ ਗਏ ਹਨ।
ਬਲਾਗ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਜਾਂਚ ਦੌਰਾਨ ਫੇਸਬੁੱਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ, ਜਿਸਨੇ ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ ‘ਤੇ ਜਾਣਕਾਰੀ ਦਿੱਤੀ ਹੈ ਕਿਉਂ ਕਿ ਕੰਪਨੀ ਵੱਲੋਂ ਅਧਿਕਾਰੀਆਂ ਨੂੰ ਸਿੱਧਾ ਮੀਡੀਆ ਨਾਲ਼ ਗੱਲ ਕਰਨ ਦੀ ਖੁੱਲ੍ਹ ਨਹੀਂ ਹੈ।

ਜਿਕਰਯੋਗ ਹੈ ਕਿ ਸਕਿਓਰਿਟੀ ਨੂੰ ਲੈ ਕੇ ਫੇਸਬੁੱਕ ਵੱਲੋਂ ਕਈ ਬਦਲਾਅ ਵੀ ਕੀਤੇ ਗਏ ਹਨ।

ਫੇਸਬੁੱਕ ਦੇ ਇਸ ਕਦਮ ਨਾਲ਼ ਕੀ ਹੈ ਡਰ?

ਜਿਵੇਂ ਕਿ ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਵੱਲੋਂ ਲੱਖਾਂ ਲੋਕਾਂ ਦੇ ਪਾਸਵਰਡ ਸੇਵ ਯਾਨੀ ਜਮ੍ਹਾਂ ਕੀਤੇ ਗਏ ਹਨ ਤਾਂ ਹੁਣ ਕਿਹਾ ਇਹ ਜਾ ਰਿਹਾ ਹੈ ਕਿ ਫੇਸਬੁੱਕ ‘ਚ ਕੰਮ ਕਰਨ ਵਾਲ਼ੇ ਕਾਮੇ ਉਨ੍ਹਾਂ ਪਾਸਵਰਡਸ ਨੂੰ ਦੇਖ ਸਕਦੇ ਹਨ। ਯਾਨੀ ਫੇਸਬੁੱਕ ‘ਚ ਕੰਮ ਕਰਦੇ ਕਾਮੇ ਉਨ੍ਹਾਂ ਲੱਖਾਂ ਅਕਾਊਂਟਸ ‘ਚ ਕਦੀ ਵੀ ਕੁਝ ਵੀ ਦੇਖ ਸਕਣਗੇ।
ਇੱਥੇ ਸਵਾਲ ਇਹ ਵੀ ਹੈ ਕਿ ਜੇਕਰ ਇੱਕ ਕਾਮੇ ਕੋਲ਼ ਕਿਸੇ ਦਾ ਪਾਸਵਰਡ ਹੋਵੇਗਾ ਤਾਂ ਇਸਦੀ ਕੀ ਗਰੰਟੀ ਹੈ ਕਿ ਉਹ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਉਹ ਪਾਸਵਰਡ ਨਹੀਂ ਦੇਵੇਗਾ?

ਕਿਵੇਂ ਫੇਸਬੁੱਕ ਪਾਸਵਰਡ ਨੂੰ ਕੀਤਾ ਜਾਵੇ ਸੁਰੱਖਿਅਤ?

ਫੇਸਬੁੱਕ ‘ਤੇ ਆਪਣੀ ਆਈ.ਡੀ. ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਜੇਕਰ ਸੇਵ ਕੀਤੇ ਪਾਸਵਰਡਸ ‘ਚੋਂ ਤੁਹਾਡਾ ਪਾਸਵਰਡ ਲੀਕ ਹੋਇਆ ਹੈ ਤੇ ਉਹ ਗਲਤ ਹੱਥਾਂ ‘ਚ ਗਿਆ ਵੀ ਹੋਵੇ ਤਾਂ ਵੀ ਉਸ ਤੋਂ ਆਪਣਾ ਬਚਾਅ ਕੀਤਾ ਹਾ ਸਕਦਾ ਹੈ।
ਇਸੇ ਸਮੇਂ ਆਪਣਾ ਪਾਸਵਰਡ ਬਦਲ ਦਿਓ। ਜੇਕਰ ਉਹ ਗਲਤ ਹੱਥਾਂ ‘ਚ ਗਿਆ ਹੋਵੇਗਾ ਤਾਂ ਪਾਸਵਰਡ ਬਦਲ ਦਿੱਤੇ ਜਾਣ ‘ਤੇ ਤੁਸੀਂ ਖੁਦ ਨੂੰ ਕੁਝ ਹੱਦ ਤੱਕ ਸੁਰੱਖਿਅਤ ਕਰ ਸਕਦੇ ਹੋ।

 

Short URL:tvp Generating...

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab