ਚਾਰ ਪਿੰਡਾਂ ਖੇਤਾਂ ‘ਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਸੜ ਕੇ ਸਵਾਹ

Share News:

ਫਰੀਦਕੋਟ ਜਿਲ੍ਹੇ ਦੇ ਕਸਬਾ ਗੋਲੇਵਾਲਾ ਵਿਚ ਅੱਜ ਕਿਸਾਨਾਂ ਦੇ ਖੇਤਾਂ ਵਿਚ ਕਣਕ ਦੇ ਨਾੜ ਨੂੰ ਲੱਗੀ ਅੱਗ ਨੇ ਵੇਖਦੇ ਹੀ ਵੇਖਦੇ ਕਰੀਬ 4 ਪਿੰਡਾਂ ਦੇ ਕਿਸਾਨਾਂ ਦੀਆਂ ਜਮੀਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਖੇਤਾਂ ਵਿਚ ਖੜ੍ਹਾ ਕਣਕ ਦਾ ਨਾੜ ਅਤੇ ਤੂੜੀ ਸੜ ਕੇ ਸਵਾਹ ਹੋ ਗਏ। ਜਦੋਕਿ ਕਿਸਾਨਾਂ ਵੱਲੋਂ ਕੁਝ ਲੋਕਾ ਦੀ ਕਣਕ ਦੀ ਫਸਲ ਵੀ ਅੱਗ ਦੀ ਲਪੇਟ ਵਿਚ ਆਉਣ ਦੀ ਗੱਲ ਕਹੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਪਿੰਡਾ ਦੇ ਲੋਕਾਂ ਅਤੇ ਫਾਇਰ ਬਰਗੇਡ ਦੀ ਮਦਦ ਨਾਲ ਅੱਗ ਤੇ ਬੜੀ ਮੁਸਕਿਲ ਨਾਲ ਕਾਬੂ ਪਾਇਆ। ਪੁਲਿਸ ਮੁਤਾਬਿਕ ਕਿਸਾਨਾਂ ਦਾ ਕਰੀਬ 500 ਏਕੜ ਕਣਕ ਦਾ ਨਾੜ ਅਤੇ ਵੱਡੀ ਮਾਤਰਾ ਵਿਚ ਖੇਤਾਂ ਵਿਚ ਪਈ ਤੂੜੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆ ਨੇ ਦੱਸਿਆ ਕਿ ਅੱਗ ਕਾਰਨ ਕਰੀਬ 4 ਪਿੰਡਾਂ ਦੀ ਸੈਂਕੜੇ ਏਕੜ ਕਣਕ ਦਾ ਨਾੜ ਅਤੇ ਵੱਡੀ ਮਾਤਰਾ ਵਿਚ ਕਿਸਾਨਾਂ ਦੀ ਖੇਤਾਂ ਵਿਚ ਪਈ ਤੂੜੀ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਦੱਸਿਆਂ ਕਿ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਕਿਸਾਨਾਂ ਨੇ ਦੱਸਿਆ ਕਿ ਅੱਗ ਕਾਰਨ ਜਿਆਦਾਤਰ ਕਣਕ ਦਾ ਨਾੜ ਜਿਸ ਦੀ ਤੂੜੀ ਬਣਾਈ ਜਾਣੀ ਸੀ ਅੱਗ ਦੀ ਲਪੇਟ ਵਿਚ ਆਇਆ ਅਤੇ ਥੋੜੀ ਬਹੁਤੀ ਕਣਕ ਵੀ ਅੱਗ ਦੀ ਲਪੇਟ ਵਿਚ ਆਈ ਹੋ ਸਕਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਗੋਲੇਵਾਲਾ ਦੇ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਗੋਲੇਵਾਲਾ ਦੇ ਨਾਲ ਲਗਦੇ ਕਰੀਬ 4 ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿਚ ਅੱਜ ਅਚਾਨਕ ਅੱਗ ਲੱਗ ਗਈ ਜਿਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ। ਉਹਨਾਂ ਕਿਹਾ ਕਿ ਅੱਗ ਲੱਗਣ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਕਰੀਬ 500 ਏਕੜ ਕਣਕ ਦਾ ਨਾੜ ਅਤੇ ਤੂੜੀ ਸੜ ਕੇ ਸੁਆਹ ਹੋ ਗਏ ਹਨ ਜਦੋਕਿ ਕੁਝ ਕਿਸਾਨਾਂ ਦੀ ਕਣਕ ਵੀ ਅੱਗ ਦੀ ਲਪੇਟ ਵਿਚ ਆਉਣ ਦਾ ਖਦਸਾ ਹੈ ਜਿਸ ਦਾ ਬਾਅਦ ਜਾਂਚ ਪਤਾ ਲੱਗ ਸਕੇਗਾ।