Site icon TV Punjab | Punjabi News Channel

ਕਿਸਾਨ ਦੇ ਟ੍ਰੈਕਟਰ ‘ਚ ਫੰਸਿਆ ਬੰਬ, ਪੁਲਿਸ –ਸੈਨਾ ਨੇ ਘੇਰਿਆ ਇਲਾਕਾ, ਸਰਚ ਜਾਰੀ

ਡੈਸਕ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਰਮਪੁਰ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਬੰਬ ਮਿਲਿਆ ਹੈ। ਕਿਸਾਨ ਇਤਿੰਦਰਪਾਲ ਸਿੰਘ ਦੇ ਖੇਤ ਵਿੱਚ ਬੰਬ ਮਿਲਿਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਕਿਸਾਨ ਆਪਣੇ ਖੇਤ ਦੀ ਵਾਹੀ ਕਰ ਰਿਹਾ ਸੀ ਤੇ ਇਹ ਬੰਬ ਉਸ ਦੇ ਟਰੈਕਟਰ ਦੇ ਫਾਲਿਆਂ ਵਿੱਚ ਫਸ ਗਿਆ। ਇਸ ਤੋਂ ਬਾਅਦ ਕਿਸਾਨ ਦੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੰਬ ਵਾਲੀ ਜਗ੍ਹਾ ਸੀਲ ਕਰ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਦਸੂਹਾ ਦੇ ਹਲਕਾ ਮੁਕੇਰੀਆਂ ਦੇ ਪਿੰਡ ਧਰਮਪੁਰਾ ‘ਚ ਕਿਸਾਨ ਨੇ ਬੁੱਧਵਾਰ ਸਵੇਰੇ ਆਪਣੇ ਖੇਤਾਂ ‘ਚ ਬੰਬ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਖੇਤ ਨੂੰ ਘੇਰਾ ਪਾ ਲਿਆ ਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਿਰੋਧਕ ਦਸਤੇ ਨੂੰ ਵੀ ਸੂਚਿਤ ਕੀਤਾ ਗਿਆ।

ਕਿਸਾਨ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਖਾਤੇ ਦੀ ਵਾਹੀ ਕਰ ਰਿਹਾ ਸੀ। ਇਸ ਦੌਰਾਨ ਟਰੈਕਟਰ ਦੇ ਹਲ ਇੱਕ ਸਖ਼ਤ ਚੀਜ਼ ਨਾਲ ਟਕਰਾ ਗਏ। ਜਦੋਂ ਉਸ ਨੇ ਟਰੈਕਟਰ ਖੜ੍ਹਾ ਕਰਕੇ ਦੇਖਿਆ ਤਾਂ ਇਹ ਇੱਕ ਵੱਡੇ ਬੰਬ ਦੀ ਸ਼ਕਲ ਵਿੱਚ ਚੀਜ਼ ਸੀ, ਜਿਸ ਨੂੰ ਦੇਖ ਕੇ ਉਹ ਡਰ ਗਿਆ। ਫਿਰ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਬੰਬ ਇੱਕ ਖੋਲ੍ਹ ਦੀ ਸ਼ਕਲ ਵਿੱਚ ਵੱਡੀ ਚੀਜ਼ ਹੈ। ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।

Exit mobile version