Site icon TV Punjab | Punjabi News Channel

ਮਾਨ ਸਰਕਾਰ ਦੀ ਇੱਕ ਹੋਰ ਵਿਕੇਟ ਡਿੱਗੀ, ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ

ਚੰਡੀਗੜ੍ਹ- ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਵਿਚੋਂ ਇੱਕ ਹੋਰ ਮੰਤਰੀ ਦੀ ਵਿਕੇਟ ਡਿੱਗ ਗਈ ਹੈ । ਫੌਜਾ ਸਿੰਘ ਸਰਾਰੀ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ । ਖਬਰ ਹੈ ਕਿ ਮੁੱਖ ਮੰਤਰੀ ਵਲੋਂ ਇਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ ।ਤੁਹਾਨੂੰ ਦੱਸ ਦਈਏ ਕਿ ਆਡੀਓ ਕਲਿੱਪ ਮਾਮਲੇ ਚ ਫੌਜਾ ਸਿੰਘ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ ਸਾਹਮਨਾ ਕਰ ਰਹੇ ਸਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਰਾਰੀ ਵਲੋਂ ਅਸਤੀਫੇ ਚ ਨਿੱਜੀ ਕਾਰਨਾ ਦਾ ਹਵਾਲਾ ਦਿੱਤਾ ਗਿਆ ਹੈ ।ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਚ ਹੀ ਕੈਬਨਿਟ ਮੰਤਰੀ ਵਿਜੇ ਸਿੰਗਲਾ ਅਸਤੀਫਾ ਦੇ ਚੁੱਕੇ ਹਨ । ਚਰਚਾ ਇਹ ਵੀ ਹੈ ਕਿ ਸਰਾਰੀ ਧੀ ਥਾਂ ਅਗਲੇ ਮੰਤਰੀ ਦੀ ਭਰਤੀ ਵੀ ਅੱਜ ਹੀ ਕਰ ਦਿੱਤੀ ਜਾਵੇਗੀ।

Exit mobile version