ਅੱਜ ਕੈਨੇਡਾ ਸਰਕਾਰ ਦਵੇਗੀ ਅਮਰੀਕਾ ਨੂੰ ਜਵਾਬ

ਅੱਜ ਕੈਨੇਡਾ ਸਰਕਾਰ ਦਵੇਗੀ ਅਮਰੀਕਾ ਨੂੰ ਜਵਾਬ

ਅਮਰੀਕਾ ਤੋਂ ਆਉਂਦੇ ਸਮਾਨ ’ਤੇ ਟੈਕਸ ਲਗਾਉਣ ਲਈ ਸੂਚੀ ਤਿਆਰ

SHARE
Justin Trudeau and Donald Trump. (Reuters)

Ottawa: ਸਟੀਲ ਤੇ ਐਲੁਮੀਨੀਅਮ ਕਾਰਖਾਨਿਆਂ ਲਈ ਕੇਂਦਰ ਸਰਕਾਰ ਵੱਡਾ ਐਲਾਨ ਕਰਨ ਜਾ ਰਹੀ ਹੈ। ਇਨ੍ਹਾਂ ਕਾਰਖਾਨਿਆਂ ਲਈ ਕੈਨੇਡਾ ਸਰਕਾਰ ਟੈਕਸ ਦੀ ਸੂਚੀ ਸਮੇਤ ਫੰਡ ਦਾ ਐਲਾਨ ਕਰੇਗੀ।
ਵਿਦੇਸ਼ ਮੰਤਰੀ ਕਰਿਸਟੀਆ ਫਰੀਲੈਂਡ, ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਤੇ ਲੇਬਰ ਮੰਤਰੀ ਪੈਟੀ ਹਾਡਜੂ ਹੈਮਿਲਟਨ ਦੀ ਸਟੈਲਕੋ ਸਟੀਲ ਕੰਪਨੀ ’ਚ ਮੌਜੂਦ ਹੋਣਗੇ। ਸ਼ੁੱਕਰਵਾਰ ਸਵੇਰੇ ਖਾਸ ਐਲਾਨ ਕੀਤਾ ਜਾਵੇਗਾ ਤੇ ਪੱਤਰਕਾਰਾਂ ਤੋਂ ਸਵਾਲ ਲਏ ਜਾਣਗੇ।
ਇਹੋ ਐਲਾਨ ਕੌਮਾਂਤਰੀ ਵਪਾਰ ਦੇ ਮੰਤਰੀ ਵੱਲੋਂ ਰੀਓ ਟਿੰਟੋ ਐਲੁਮੀਨੀਅਮ ਪਲਾਂਟ ਸੈਗਿਊਨੇ ’ਚ ਕੀਤਾ ਜਾਵੇਗਾ। ਇਹ ਐਲਾਨ ਸ਼ੁੱਕਰਵਾਰ ਦੁਪਹਿਰ ਨੂੰ ਹੋਵੇਗਾ।
ਮੰਨਿਆ ਜਾ ਰਿਹਾ ਹੈ ਕਿ ਇਸ ਮੌਕੇ ਮੰਤਰੀਆਂ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਕਹਿੜੇ ਅਮਰੀਕਨ ਸਮਾਨ ’ਤੇ 1 ਜੁਲਾਈ ਤੋਂ 10 ਫ਼ੀਸਦ ਟੈਕਸ ਲਗਾਇਆ ਜਾ ਰਿਹਾ ਹੈ। ਕੈਨੇਡਾ ਸਰਕਾਰ ਦਾ ਇਹ ਫ਼ੈਸਲਾ ਅਮਰੀਕਾ ਵੱਲੋਂ ਸਟੀਲ ਤੇ ਐਲੁਮੀਨੀਅਮ ’ਤੇ ਲਗਾਏ ਗਏ ਟੈਕਸ ਦੇ ਜਵਾਬ ਦਾ ਕੰਮ ਕਰੇਗਾ। ਟੈਕਸ ਲੱਗਣ ਵਾਲੀਆਂ ਵਸਤੂਆਂ ਦੀ ਸੂਚੀ ’ਚ ਬਣਿਆ ਹੋਇਆ ਭੋਜਨ, ਪੀਜ਼ਾ, ਚਾਕਲੇਟ, ਵ੍ਹਿਸਕੀ ਤੇ ਹੋਰ ਘਰ ’ਚ ਵਰਤਿਆ ਜਾਣ ਵਾਲਾ ਸਮਾਨ ਸ਼ਾਮਲ ਹੈ। ਇਸਦੇ ਨਾਲ ਹੀ ਮੋਟਰ ਕਿਸ਼ਤੀਆਂ ਦਾ ਨਾਮ ਵੀ ਸੂਚੀ ’ਚ ਸ਼ਾਮਲ ਹੈ।
ਹਫ਼ਤੇ ਦੀ ਸ਼ੁਰੂਆਤ ’ਚ ਵਿੱਤ ਮੰਤਰੀ ਬਿਲ ਨੇ ਇਸ ਐਲਾਨ ਬਾਰੇ ਇਸ਼ਾਰਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਵੱਲੋਂ ਸਰਹੱਦੀ ਟੈਕਸ ਬਾਰੇ ਵਿਸ਼ੇਸ਼ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ।
ਟੈਕਸ ਨੂੰ ਲੈ ਕੇ ਲਏ ਜਾ ਰਹੇ ਫ਼ੈਸਲਿਆਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ-ਅਮਰੀਕਾ ਦੇ ਰਿਸ਼ਤਿਆਂ ਲਈ ਇੱਕ ਮੋੜ ਦੱਸਿਆ ਹੈ।
ਜਿਕਰਯੋਗ ਹੈ ਕਿ ਸਰਹੱਦ ’ਤੇ ਹੁੰਦੇ ਵਪਾਰ ਸਮੇਤ ਟੈਕਸ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਨਿੱਜੀ ਸ਼ਬਦ ਵਾਰ ਵੀ ਕੀਤੇ ਹਨ।

Short URL:tvp http://bit.ly/2N7kxAF

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab