ਜਲੰਧਰ : ਸ਼ਾਸਤਰੀ ਮਾਰਕੀਟ ਵਿਚ ਸਥਿਤ ਇਕ ਦੁਕਾਨ ਦੇ ਰਾਜ਼ੀਨਾਮੇ ਦੌਰਾਨ ਹੋਏ ਵਿਵਾਦ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਆਪਣੇ ਹੀ ਡੀਸੀਪੀ ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਤੇ ਐੱਸਸੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸ਼ਾਸਤਰੀ ਮਾਰਕੀਟ ਵਿਚ ਸਥਿਤ ਇਕ ਦੁਕਾਨ ਦਾਰ ਦੇ ਹੱਕ ਵਿਚ ਡੀਸੀਪੀ ਨਰੇਸ਼ ਡੋਗਰਾ ਇੱਕ ਪਾਸਿਓਂ ਤੇ ਦੂਜੇ ਪਾਸਿਓਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ। ਇਸ ਦੌਰਾਨ ਦੋਵਾਂ ਪੱਖਾਂ ਵਿਚ ਬਹਿਸਬਾਜ਼ੀ ਤੋਂ ਬਾਅਦ ਹੱਥੋਪਾਈ ਤਕ ਦੀ ਵੀ ਨੌਬਤ ਆ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਡੀਸੀਪੀ ਨਰੇਸ਼ ਡੋਗਰਾ ਦੇ ਖ਼ਿਲਾਫ਼ ਮਾਮਲਾ ਦਰਜ ਕਰਨਾ ਪਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਲੰਧਰ ਪੁਲਿਸ ਨੂੰ ਮੌਜੂਦਾ ਡੀਸੀਪੀ ਦੇ ਖ਼ਿਲਾਫ਼ ਹੀ ਮਾਮਲਾ ਦਰਜ ਕਰਨਾ ਪਿਆ।
ਆਮ ਆਦਮੀ ਪਾਰਟੀ ਸਰਕਾਰ ਅੱਗੇ ਹੁਣ ਜਲੰਧਰ ਪੁਲਿਸ ਜਲੰਧਰ ਨੂੰ ਝੁਕਣਾ ਪੈ ਗਿਆ ਸਿਆਸੀ ਦਬਾਅ ਦੇ ਕਾਰਨ ਜਲੰਧਰ ਪੁਲਿਸ ਨੂੰ ਆਪਣੇ ਹੀ ਡੀਸੀਪੀ ਉੱਤੇ ਪਰਚਾ ਦਰਜ ਕਰਨਾ ਪਿਆ। ਜਾਣਕਾਰੀ ਅਨੁਸਾਰ ਕਿਸੇ ਦੁਕਾਨਦਾਰ ਦੇ ਝਗੜੇ ਤੋਂ ਬਾਅਦ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਤੇ ਡੀਸੀਪੀ ਨਰੇਸ਼ ਡੋਗਰਾ ਵਿਚ ਬਹਿਸ ਹੋ ਗਈ। ਆਮ ਆਦਮੀ ਪਾਰਟੀ ਦੇ ਅੱਗੇ ਨਾ ਤਾਂ ਮੌਜੂਦਾ ਡੀਸੀਪੀ ਦੀ ਪੇਸ਼ ਚੱਲੀ ਤੇ ਨਾ ਹੀ ਕਿਸੇ ਹੋਰ ਅਧਿਕਾਰੀ ਦੀ ਚਲੀ। ਹਾਲਾਤ ਇਹੋ ਹੋ ਗਿਆ ਕਿ ਪੁਲਿਸ ਨੂੰ ਆਪਣੇ ਡੀਸੀਪੀ ਉੱਤੇ ਹੀ ਪਰਚਾ ਦਰਜ ਕਰਨਾ ਪਿਆ।
ਜਾਣਕਾਰੀ ਮੁਤਾਬਕ ਇਸ ਝਗੜੇ ਨੂੰ ਸੁਲਝਾਉਣ ਲਈ ਇੱਕ ਦਫ਼ਤਰ ਵਿਚ ਡੀਸੀਪੀ ਨਰੇਸ਼ ਡੋਗਰਾ ਨੂੰ ਸੱਦ ਕੇ ਰਾਜ਼ੀਨਾਮੇ ਦੌਰਾਨ ਡੀਸੀਪੀ ਉੱਤੇ ਹੀ ਦੋਸ਼ ਲਗਾਇਆ ਗਿਆ ਕਿ ਓੁਸ ਦੇ ਦਫਤਰ ਵਿਚ ਉਨ੍ਹਾਂ ਨੇ ਮਾਰਕੁੱਟ ਕੀਤੀ ਤੇ ਜਾਤੀ ਸੂਚਕ ਸ਼ਬਦ ਕਹੇ ਹਨ। ਜਿਸ ਦੇ ਚਲਦਿਆਂ ਡੀਸੀਪੀ ਨਰੇਸ਼ ਡੋਗਰਾ ਉੱਤੇ ਧਾਰਾ 307 SC ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਪਰ ਡੀਸੀਪੀ ਡੋਗਰਾ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਆਪ ਦੀ ਸਰਕਾਰ ਵਿਚ ਮੌਜੂਦਾ ਡੀਸੀਪੀ ਉੱਤੇ ਮਾਮਲਾ ਦਰਜ ਹੋ ਸਕਦਾ ਹੈ ਤਾ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ।