ਕੈਮਲੂਪਸ ‘ਚ ਅੱਗ ਦਾ ਖੌਫ਼

ਕੈਮਲੂਪਸ ‘ਚ ਅੱਗ ਦਾ ਖੌਫ਼

SHARE

Vancouver: ਕੈਮਲੂਪਸ ‘ਚ ਜੰਗਲ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਸ਼ੁੱਕਰਵਾਰ ਸਵੇਰੇ 7:30 ਵਜੇ ਤੱਕ ਅੱਗ 3.0 ਸਕੁਏਅਰ ਕਿਲੋਮੀਟਰ ਤੱਕ ਸੀ ਜੋ 10:00 ਵਜੇ ਤੱਕ 500 ਹੈਕਟੇਅਰ ਤੱਕ ਪਹੁੰਚ ਗਈ। ਅੱਗ ਰਿਹਾਇਸ਼ੀ ਇਲਾਕੇ ਤੋਂ ਦੂਰ ਹੈ ਪਰ ਛੇ ਘਰ ਅੱਗ ਲੱਗਣ ਵਾਲੇ ਇਲਾਕੇ ਦੇ ਨੇੜੇ ਸਨ ਜਿਨ੍ਹਾਂ ਨੂੰ ਕੱਲ ਸ਼ਾਮੀ ਹੀ ਖਾਲੀ ਕਰਵਾ ਦਿੱਤਾ ਗਿਆ। ਅੱਗ ਬੁਝਾਊ ਦਸਤੇ ਲਗਾਤਾਰ ਹਾਲਾਤ ਨਾਲ ਨਜਿੱਠ ਰਹੇ ਹਨ, ਤੇ ਪੂਰਾ ਧਿਆਨ ਰੱਖ ਰਹੇ ਹਨ ਕਿ ਅੱਗ ਰਿਹਾਇਸ਼ੀ ਇਲਾਕਿਆਂ ਕੋਲ਼ ਨਾ ਪਹੁੰਚੇ।
ਹਾਲਾਤ ਨਾਲ ਨਜਿੱਠਣ ਲਈ 49 ਟੀਮ ਮੈਂਬਰ, ਏਅਰ ਟੈਂਕਰ ਤੇ ਇੱਕ ਹੈਲੀਕਾਪਟਰ ਲਗਾਤਾਰ ਕੰਮ ‘ਤੇ ਲੱਗੇ ਹੋਏ ਹਨ। ਅੱਗ ਕਾਰਨ ਕੈਮਲੂਪਸ ਦਾ ਪੂਰਬੀ ਹਿੱਸਾ ਹੀ ਪ੍ਰਭਾਵਤ ਹੋਇਆ ਹੈ। ਫਾਇਰਫਾਈਟਰ ਕਹਿ ਰਹੇ ਹਨ ਕਿ ਜੇਕਰ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਕੋਈ ਖਤਰਾ ਵੱਧ ਰਿਹਾ ਲੱਗਿਆ ਤਾਂ ਉਹ ਤੁਰੰਤ ਉਨ੍ਹਾਂ ਇਲਾਕਿਆਂ ਨੂੰ ਖਾਲੀ ਕਰਵਾਉਣਗੇ, ਪਰ ਫਿਲਹਾਲ ਅੱਗ ਕਾਰਨ ਪੂਰਬੀ ਖੇਤਰ ਦੇ ਜੰਗਲ ਹੀ ਪ੍ਰਭਾਵਤ ਹੋਏ ਹਨ, ਤੇ ਅੱਗ ਨੂੰ ਕਾਬੂ ‘ਚ ਕਰਨਾ ਬੇਹੱਦ ਮੁਸ਼ਕਲ ਹੈ।

Short URL:tvp http://bit.ly/2NShw7E

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab