ਬੀ.ਸੀ. ‘ਚ ਇੱਥੇ ਖੁੱਲ੍ਹੇਗਾ ਭੰਗ ਦਾ ਪਹਿਲਾ ਸਟੋਰ

ਬੀ.ਸੀ. ‘ਚ ਇੱਥੇ ਖੁੱਲ੍ਹੇਗਾ ਭੰਗ ਦਾ ਪਹਿਲਾ ਸਟੋਰ

SHARE

Vancouver: ਭੰਗ ਦੇ ਲੀਗਲ ਹੋਣ ਤੋਂ ਕਰੀਬ 10 ਹਫ਼ਤੇ ਬਾਅਦ, ਬੀ.ਸੀ. ਸਰਕਾਰ ਨੂੰ ਸੂਬੇ ਦੇ ਪਹਿਲੇ ਭੰਗ ਦੇ ਸਟੋਰ ਲਈ ਥਾਂ ਮਿਲ ਗਈ ਹੈ। ਇਹ ਸਟੋਰ ਸਰਕਾਰ ਵੱਲੋਂ ਚਲਾਇਆ ਜਾਵੇਗਾ। ਬੀ.ਸੀ. ‘ਚ ਭੰਗ ਦਾ ਪਹਿਲਾ ਸਟੋਰ ਕੈਮਲੂਪਸ, ਕੋਲੰਬੀਆ ਪਲੇਸ ਸ਼ਾਪਿੰਗ ਸੈਂਟਰ ‘ਚ ਖੋਲ੍ਹਿਆ ਜਾਵੇਗਾ।
ਸ਼ਰਾਬ ਸਪਲਾਈ ਕਰਨ ਵਾਲੀ ਬਰਾਂਚ 3,000 ਸਕੁਏਅਰ ਫੁੱਟ ਦੇ ਇਸ ਸਟੋਰ ਨੂੰ ਚਲਾਵੇਗੀ। ਸਟੋਰ ਨੂੰ ਅਜੇ ਸਿਟੀ ਕਾਊਂਸਿਲ ਦੀ ਇਜਾਜ਼ਤ ਮਿਲਣੀ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ 17 ਅਕਤੂਬਰ ਤੋਂ ਇਸਦੀ ਸ਼ੁਰੂਆਤ ਹੋ ਜਾਵੇਗੀ।
ਕੈਮਲੂਪਸ ਦੇ ਮੇਅਰ ਕੇਨ ਕਰਿਸਟੀਅਨ ਨੇ ਕਿਹਾ ਹੈ ਕਿ ਉਹ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਸਮਰਥਨ ਦਿੰਦੇ ਹਨ।
ਸਟੋਰ ‘ਚ ਸਟਾਫ਼ ਲਈ 20 ਵਿਅਕਤੀਆਂ ਨੂੰ ਨੌਕਰੀ ਦਿੱਤੀ ਜਾਵੇਗੀ। ਜੇਕਰ ਕੋਈ ਇਹ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਹ ਬੀ.ਸੀ. ਸਰਕਾਰ ਦੀ ਲੀਕਰ ਡਿਸਟਰੀਬਿਊਸ਼ਨ ਬਰਾਂਚ ਦੀ ਵੈੱਬਸਾਈਟ ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਇਹ ਨੌਕਰੀਆਂ ਇੱਕ ਹਫ਼ਤੇ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ।

Short URL:tvp http://bit.ly/2Lef6hE

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab