Site icon TV Punjab | Punjabi News Channel

ਬੰਗਲਾਦੇਸ਼ ‘ਚ ਹੜ੍ਹ ਨੇ ਮਚਾਈ ਤਬਾਹੀ,11 ਜ਼ਿਲ੍ਹਿਆਂ ‘ਚ 59 ਲੋਕਾਂ ਦੀ ਹੋਈ ਮੌਤ

ਡੈਸਕ- ਬੰਗਲਾਦੇਸ਼ ਵਿੱਚ ਹੜ੍ਹ ਕਾਰਨ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਜਦਕਿ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਦੇਸ਼ ਦੇ 11 ਪ੍ਰਭਾਵਿਤ ਜ਼ਿਲਿਆਂ ਦੇ ਜ਼ਿਆਦਾਤਰ ਇਲਾਕਿਆਂ ‘ਚ ਹੜ੍ਹ ਦਾ ਪਾਣੀ ਘੱਟ ਗਿਆ ਹੈ ਪਰ ਪ੍ਰਭਾਵਿਤ ਲੋਕਾਂ ਦਾ ਸੰਘਰਸ਼ ਜਾਰੀ ਹੈ। ਇਸ ਤਬਾਹੀ ਕਾਰਨ ਕਈ ਲੋਕ ਬੇਘਰ ਹੋ ਗਏ ਹਨ ਅਤੇ 53 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਕ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।

ਰਿਪੋਰਟ ਮੁਤਾਬਕ ਕਈ ਲੋਕ ਬੇਘਰ ਹੋ ਗਏ ਹਨ। ਫਸਲਾਂ ਦੀ ਬਰਬਾਦੀ ਕਾਰਨ ਘੱਟ ਆਮਦਨ ਵਾਲੇ ਪਰਿਵਾਰ, ਖਾਸ ਕਰਕੇ ਕਿਸਾਨਾਂ ਤੋਂ ਨਾ ਸਿਰਫ ਆਪਣੇ ਘਰ, ਸਗੋਂ ਰੋਜ਼ੀ-ਰੋਟੀ ਵੀ ਖੋਹ ਲਈ ਹੈ। ਮੌਲਵੀਬਾਜ਼ਾਰ ਦੇ ਕੁਲੌਰਾ ਉਪਜ਼ਿਲੇ ਦੇ ਮੀਰਪਾਰਾ ਪਿੰਡ ਦੀ 65 ਸਾਲਾ ਨਰੂਨ ਬੇਗਮ ਨੇ ਕਿਹਾ, ‘ਹੜ੍ਹ ਦੇ ਪਾਣੀ ਨੇ ਮੇਰੇ ਕੱਚੇ ਘਰ ਨੂੰ ਵਹਾ ਦਿੱਤਾ। ਇਸ ਸੰਸਾਰ ਵਿੱਚ ਮੇਰੇ ਕੋਲ ਇਕ ਘਰ ਹੀ ਸੀ। ਹੁਣ ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ।

Exit mobile version