ਇਸ ਸਾਲ ਕੈਨੇਡਾ ਦੇ ਕਈ ਖ਼ੇਤਰਾਂ ‘ਚ ਹੜ੍ਹ ਦਾ ਖ਼ਤਰਾ

ਇਸ ਸਾਲ ਕੈਨੇਡਾ ਦੇ ਕਈ ਖ਼ੇਤਰਾਂ ‘ਚ ਹੜ੍ਹ ਦਾ ਖ਼ਤਰਾ

SHARE

Ottawa: ਕੈਨੇਡਾ ਭਰ ‘ਚ ਠੰਡ ਬੇਸ਼ੱਕ ਘੱਟ ਗਈ ਹੈ ਪਰ ਬਰਫ ਅਜੇ ਵੀ ਦੇਸ਼ ਭਰ ‘ਚ ਜੰਮੀ ਹੋਈ ਹੈ, ਜੋ ਪਿਘਲਣ ਲਈ ਕਾਫੀ ਸਮਾਂ ਲੈ ਰਹੀ ਹੈ। ਠੰਡ ਨੇ ਇਸ ਸਾਲ ਕਈ ਰਿਕਾਰਡ ਤੋੜੇ ਸੀ ਤਾਂ ਵਾਤਾਵਰਨ ਕੈਨੇਡਾ ਨੇ ਨਵਾਂ ਖਦਸ਼ਾ ਜਤਾਇਆ ਹੈ ਕਿ ਇਸ ਵਾਰ ਗਰਮੀਆਂ ‘ਚ ਨਿਊ ਬਰੁਨਸਵਿੱਕ ਤੋਂ ਐਲਬਰਟਾ ਤੱਕ ਹੜ੍ਹ ਦਾ ਖਤਰਾ ਬਣਿਆ ਰਹੇਗਾ।
ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਸਪਰਿੰਗ ‘ਚ ਇਸ ਵਾਰ ਹੜ੍ਹ ਆਉਣ ਦਾ ਖਤਰਾ ਜ਼ਿਆਦਾ ਹੈ। ਦੇਸ਼ ਦੀਆਂ ਇੱਕ ਦੋ ਥਾਵਾਂ ‘ਤੇ ਹੜ੍ਹ ਕਾਫੀ ਅਸਰਦਾਰ ਹੋ ਸਕਦਾ ਹੈ।
ਮੌਸਮ ‘ਚ ਇੱਕਦਮ ਤਬਦੀਲੀ ਆਵੇਗੀ ਗਰਮੀ ਇੱਕਦਮ ਵਧੇਗੀ ਜਿਸ ਨਾਲ਼ ਬਰਫ ਵੀ ਤੇਜ਼ੀ ਨਾਲ਼ ਖੁਰੇਗੀ ਜਿਸਦਾ ਨਤੀਜਾ ਹੜ੍ਹ ਹੋ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਰੀਬ ਹਰ ਖੇਤਰ ‘ਚ ਜੋ ਬਰਫ ਹੈਲੋਵੀਨ ਤੋਂ ਪਹਿਲਾਂ ਡਿੱਗੀ ਸੀ ਉਹ ਅਜੇ ਤੱਕ ਜੰਮੀ ਹੋਈ ਹੈ। ਪਿਛਲੇ 16 ਸਾਲ ‘ਚ ਇਹ ਦੂਜੀ ਸਭ ਤੋਂ ਜ਼ਿਆਦਾ ਕੜਾਕੇ ਦੀ ਠੰਡ ਪਈ ਹੈ। ਜਿਸ ਦੌਰਾਨ ਬਰਫ ਜੰਮਣ ਦੇ ਨਾਲ਼ ਹੀ ਕਾਫੀ ਸੰਘਣੀ ਹੋ ਗਈ ਹੈ।
ਨਿਊ ਬਰੁਨਸਵਿੱਕ ‘ਚ 2018 ‘ਚ ਵੀ ਹੜ੍ਹ ਆਏ ਸਨ ਜਦੋਂ ਮੀਲੀਅਨਸ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਸੀ। ਇਸ ਵਾਰ ਵੀ ਹਾਲਾਤ ਪਿਛਲੇ ਸਾਲ ਵਰਗੇ ਹੀ ਹਨ।
ਕਿਊਬੈੱਕ ‘ਚ ਇਸ ਸਪਰਿੰਗ ਦੌਰਾਨ ਹੜ੍ਹ ਆ ਸਕਦੇ ਹਨ, ਕਿਊਬੈੱਕ ਸਿਟੀ ‘ਚ ਇਸ ਵਾਰ 100 ਸੈਂਟੀਮੀਟਰ ਤੋਂ ਜ਼ਿਆਦਾ ਬਰਫ ਪਈ ਹੈ।
ਇੱਕਦਮ ਤਾਪਮਾਨ ‘ਚ ਹੋਏ ਵਾਧੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਓਂਟਾਰੀਓ ‘ਚ ਵੀ ਹੜ੍ਹ ਵਰਗੇ ਹਾਲਾਤ ਬਣ ਸਕਦੇ ਹਨ।
ਮੈਨੀਟੋਬਾ, ਵਿਨੀਪੈੱਗ ਤੇ ਰੈੱਡ ਰਿਵਰ ਦੇ ਦੁਆਲੇ ਹੜ੍ਹ ਦੀ ਚੇਤਾਵਨੀ ਜਾਰੀ ਹੋ ਸਕਦੀ ਹੈ।
ਸਸਕੈਚਵਨ ‘ਚ ਫਿਲਹਾਲ ਕੋਈ ਵੀ ਖਤਰਾ ਨਜ਼ਰ ਨਹੀਂ ਆ ਰਿਹਾ। ਐਡਮੰਟਨ ‘ਚ ਇਸ ਸਾਲ ਹੜ੍ਹ ਆ ਸਕਦੇ ਹਨ।

 

Short URL:tvp http://bit.ly/2TGBMiQ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab