Site icon TV Punjab | Punjabi News Channel

ਮਹਾਰਾਸ਼ਟਰ ‘ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, 129 ਲੋਕਾਂ ਦੀ ਗਈ ਜਾਨ

ਮੁੰਬਈ- ਮਹਾਰਾਸ਼ਟਰ ’ਚ ਪਿਛਲੇ 48 ਘੰਟਿਆਂ ਦੌਰਾਨ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮੀਂਹ ਅਤੇ ਹੜ੍ਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ਚ ਹੁਣ ਤੱਕ ਕਰੀਬ 129 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸ਼ਹਿਰ ਰਾਏਗੜ੍ਹ ਦੇ ਨਾਲ ਲੱਗਦੇ ਇਕ ਪਿੰਡ ’ਚ ਢਿੱਗਾਂ ਡਿੱਗਣ ਨਾਲ 38 ਵਿਅਕਤੀ ਮਾਰੇ ਗਏ ਸਨ । ਸ਼ੁੱਕਰਵਾਰ ਰਾਤ ਤੱਕ 36 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਇਸੇ ਤਰ੍ਹਾਂ ਸਤਾਰਾ ਜ਼ਿਲੇ ਦੀ ਪਾਟਨ ਤਹਿਸੀਲ ਦੇ ਦੋ ਪਿੰਡਾਂ ਅੰਬੇਘਰ ਅਤੇ ਮੀਰਗਾਂਵ ਵਿਖੇ ਵੀ ਢਿੱਗਾਂ ਡਿੱਗਣ ਕਾਰਨ 8 ਘਰ ਦੱਬੇ ਗਏ ਅਤੇ 27 ਲੋਕਾਂ ਦੀ ਮੌਤ ਹੋ ਗਈ। ਗੋਂਡੀਆ ਅਤੇ ਚੰਦਰਪੁਰ ਜ਼ਿਲਿਆਂ ’ਚ ਵੀ ਕੁਝ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਇਸ ਤੋਂ ਇਲਾਵਾ ਮਹਾਬਲੇਸ਼ਵਰ ਅਤੇ ਸਤਾਰਾ ਜ਼ਿਲੇ ’ਚ ਬੀਤੇ ਦੋ ਦਿਨਾਂ ਦੌਰਾਨ ਭਾਰੀ ਮੀਂਹ ਅਤੇ ਹੜ੍ਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਵਲੋਂ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਲਈ ਇਕ ਬੈਠਕ ਕੀਤੀ।

Exit mobile version