ਕਿਮ ਦਾ ਕਾਤਲ ਨਿਕਲ਼ਿਆ ਫੁੱਟਬਾਲ ਦਾ ਮਸ਼ਹੂਰ ਖਿਡਾਰੀ

ਕਿਮ ਦਾ ਕਾਤਲ ਨਿਕਲ਼ਿਆ ਫੁੱਟਬਾਲ ਦਾ ਮਸ਼ਹੂਰ ਖਿਡਾਰੀ

SHARE
Kimberly Hallgarth

Surrey: ਬੀਸੀ ਲਾਇਨਸ ਦੇ ਸਾਬਕਾ ਖਿਡਾਰੀ ਨੂੰ 33 ਸਾਲਾ ਕਿਮਬਰਲੀ ਹਾਲਗਾਰਥ ਦੇ ਕਤਲ ‘ਚ 9 ਸਾਲ ਬਾਅਦ ਨਾਮਜਦ ਕੀਤਾ ਗਿਆ ਹੈ।
32 ਸਾਲਾ ਜੋਸ਼ੁਆ ਬੋਡਨ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ।
ਕਤਲ 15 ਮਾਰਚ 2009 ਨੂੰ ਬਰਨਬੀ ‘ਚ ਕੀਤਾ ਗਿਆ ਸੀ।
ਬੋਡਨ ‘ਤੇ ਇੱਕ ਪੁਲਿਸ ਅਧਿਕਾਰੀ ਨਾਲ਼ ਬਦਸਲੂਕੀ ਕਰਨ ਦੇ ਨਾਲ਼ ਹੀ ਜਿਣਸੀ ਸੋਸ਼ਣ ਦਾ ਮਾਮਲਾ ਵੀ ਦਰਜ ਹੈ। ਜਿਸਨੂੰ 2 ਨਵੰਬਰ ਦੇ ਦਿਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

Joshua Boden , Football Player

ਇੰਟੀਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਇੰਸਪੈਕਟਰ ਦੇਵ ਚੌਹਾਨ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ, ਮਾਮਲੇ ਦੀ ਜਾਂਚ ਲਈ ਕਰੀਬ ਇੱਕ ਦਹਾਕਾ ਲੱਗਣ ‘ਤੇ ਦੇਵ ਨੇ ਕਿਹਾ ਕਿ ਬੋਡਨ ਖਿਲਾਫ ਠੋਸ ਸਬੂਤ ਇਕੱਠੇ ਕਰਨ ਲਈ ਉਨ੍ਹਾਂ ਨੂੰ ਇੰਨ੍ਹਾ ਸਮਾਂ ਲੱਗਿਆ ਹੈ।
ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੈ ਕਿ ਕਿਮ ਦੇ ਪਰਿਵਾਰ ‘ਤੇ 9 ਸਾਲ ‘ਚ ਕੀ ਬੀਤੀ ਹੈ।
ਜਾਂਚ ਪੂਰੀ ਹੋਣ ਤੇ ਦੋਸ਼ੀ ਦੀ ਗ੍ਰਿਫ਼ਤਾਰੀ ‘ਤੇ ਕਿਮ ਦੇ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ।
ਪਰਿਵਾਰ ਨੇ ਕਿਹਾ ਕਿ ਕਿਮ ਬਹੁਤ ਹੀ ਖੁਸ਼ਮਿਜ਼ਾਜ਼ ਤੇ ਧਿਆਨ ਰੱਖਣ ਵਾਲ਼ੀ ਲੜਕੀ ਸੀ।
ਬੋਡਨ ਨੂੰ ਅੱਜ ਹੀ ਜ਼ਮਾਨਤ ਲਈ ਵੈਨਕੂਵਰ ਅਦਾਲਤ ‘ਚ ਪੇਸ਼ ਵੀ ਕੀਤਾ ਗਿਆ।
ਮਾਮਲੇ ਬਾਰੇ ਜੇਕਰ ਕਿਸੇ ਨੇ ਵੀ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਆਈ.ਐੱਚ.ਆਈ.ਟੀ. ਨਾਲ਼ 1-877-551-4448 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2qxKAXj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab