ਬੀ.ਸੀ. ‘ਚ ਮਾਨਸਿਕ ਰੋਗੀਆਂ ਦੇ ਹਸਪਤਾਲ ਨੂੰ 650 ਹਜ਼ਾਰ ਡਾਲਰ ਜ਼ੁਰਮਾਨਾ

ਬੀ.ਸੀ. ‘ਚ ਮਾਨਸਿਕ ਰੋਗੀਆਂ ਦੇ ਹਸਪਤਾਲ ਨੂੰ 650 ਹਜ਼ਾਰ ਡਾਲਰ ਜ਼ੁਰਮਾਨਾ

SHARE

Coquitlam: ਕਾਮਿਆਂ ਦੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਦੇ ਇਲਜ਼ਾਮਾਂ ਤਹਿਤ ਬੀ.ਸੀ. ਫੋਰੈਂਸਿਕ ਮਾਨਸਿਕ ਰੋਗੀਆਂ ਦੇ ਹਸਪਤਾਲ ਨੂੰ ਵਰਕਸੇਫਬੀਸੀ ਨੇ 650 ਹਜ਼ਾਰ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ।

ਕੰਮ ਵਾਲ਼ੀਆਂ ਥਾਵਾਂ ‘ਤੇ ਸੁਰੱਖਿਆ ਦੇਖਣ ਵਾਲ਼ੀ ਏਜੰਸੀ ਨੇ ਕਿਹਾ ਕਿ ਪੋਰਟ ਕੋਕਿਟਲਮ ਦੇ ਹਸਪਤਾਲ ‘ਚ ਕਾਮਿਆਂ ਦੀ ਸੁਰੱਖਿਆ ਨੂੰ ਖਤਰੇ ‘ਚ ਪਾਇਆ ਗਿਆ ਹੈ। ਜਿੱਥੇ ਕਾਮਿਆਂ ਲਈ ਹਿੰਸਕ ਘਟਨਾਵਾਂ ਨਾਲ਼ ਨਜਿੱਠਣ ਵਾਸਤੇ ਟ੍ਰੇਨਿੰਗ ਦਾ ਵੀ ਪ੍ਰਬੰਧ ਨਹੀਂ ਸੀ।
190 ਬੈੱਡ ਵਾਲ਼ੇ ਹਸਪਤਾਲ ‘ਚ ਮਾਨਸਿਕ ਰੋਗੀਆਂ ਦਾ ਇਲਾਜ ਹੁੰਦਾ ਹੈ, ਉਹ ਮਾਨਸਿਕ ਰੋਗੀ ਜੋ ਕਾਨੂੰਨ ਦੇ ਤਹਿਤ ਹੀ ਹਸਪਤਾਲ ‘ਚ ਆਉਂਦੇ ਹਨ।
ਜ਼ਿਆਦਾ ਉਹ ਮਰੀਜ਼ ਇਸ ਹਸਪਤਾਲ ‘ਚ ਭਰਤੀ ਕਰਵਾਏ ਜਾਂਦੇ ਹਨ ਜੋ ਕਿਸੇ ਹਿੰਸਾ ਦੇ ਦੋਸ਼ੀ ਹੋਣ ਤੇ ਉਹ ਹਿੰਸਾ ਉਨ੍ਹਾਂ ਨੇ ਮਾਨਸਿਕ ਤਣਾਅ ‘ਚ ਕੀਤੀ ਹੋਵੇ। ਇਸੇ ਕਰਕੇ ਅਜਿਹੇ ਵਿਅਕਤੀਆਂ ਨਾਲ਼ ਰਹਿਣ ਤੇ ਇਨ੍ਹਾਂ ਦਾ ਇਲਾਜ ਕਰਨ ਦੌਰਾਨ ਸਹੀ ਟੇ੍ਰਨਿੰਗ ਹੋਣੀ ਹੋਰ ਵੀ ਜਰੂਰੀ ਹੋ ਜਾਂਦੀ ਹੈ।
ਬੀਸੀ ਨਰਸਿਸ ਯੂਨੀਅਨ ਨੇ ਦੱਸਿਆ ਕਿ ਪਿਛਲੇ ਸਾਲ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਮਰੀਜ਼ਾਂ ਨੇ ਸਟਾਫ ‘ਤੇ ਹਮਲਾ ਕੀਤਾ ਹੈ।
ਇੱਥੋਂ ਤੱਕ ਕਿ ਦੋ ਪੀੜਤ ਨਰਸਾਂ ਦੀ ਹਾਲਤ ਕਾਫੀ ਵਿਗੜ ਵੀ ਗਈ ਸੀ।
ਦੋਵਾਂ ਨਰਸਾਂ ਨੂੰ ਹਸਪਤਾਲ ਵੱਲੋਂ ਸਹਾਇਤਾ ਰਾਸ਼ੀ ਵੀ ਮਿਲੀ ਹੈ। ਜਿਨ੍ਹਾਂ ਦੇ ਅਧਾਰ ‘ਤੇ ਹਸਪਤਾਲ ਖਿਲਾਫ ਜ਼ੁਰਮਾਨਾ ਲਗਾਉਣ ਦਾ ਕਦਮ ਚੁੱਕਿਆ ਗਿਆ ਹੈ।

Short URL:tvp http://bit.ly/2BdfOJ3

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab