ਲੁਧਿਆਣਾ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਆਈ ਸੀ ਏ ਆਰ ਦੇ ਕਾਸਟ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਦੇ ਬੀਜ ਫਾਰਮ ਲਾਢੋਵਾਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਦਾ ਪਸਾਰ ਸੀ ।
ਇਹ ਸਮਾਗਮ ਮਿਸ਼ਨ ਤੰਦਰੁਸਤ ਪੰਜਾਬ ਦੇ ਗਰੀਨ ਪੰਜਾਬ ਪ੍ਰੋਜੈਕਟ ਅਧੀਨ ਸਿਰੇ ਚੜਿਆ । ਪੰਜਾਬ ਦੇ ਦੇਸੀ ਰੁੱਖ ਜਿਵੇਂ ਕਿੱਕਰ, ਪੀਲੂ, ਜੰਡ, ਸਿਰਸ, ਰੇਰੂ, ਕੈਂਥਾ, ਬੋਲੰਗੀ ਆਦਿ ਲਾ ਕੇ ਸਥਾਨਕ ਪ੍ਰਜਾਤੀਆਂ ਬਾਰੇ ਜਾਗਰੂਕਤਾ ਫੈਲਾਈ ਗਈ ।
ਰਾਜ ਜੰਗਲਾਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤੂਤ ਦੇ ਰੁੱਖਾਂ ਉੱਪਰ ਜ਼ੋਰ ਦਿੱਤਾ ਗਿਆ ਕਿਉਂਕਿ ਇਸ ਦੇ ਫਲਾਂ, ਪੱਤਿਆਂ ਅਤੇ ਲੱਕੜੀ ਦਾ ਇਸਤੇਮਾਲ ਵੀ ਖੇਡ ਉਦਯੋਗ ਵਿਚ ਹਾਕੀਆਂ ਬਨਾਉਣ ਲਈ ਹੁੰਦਾ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਵਪਾਰਕ ਮਹੱਤਵ ਵਾਲੇ ਦਰੱਖਤਾਂ ਨੂੰ ਵੀ ਲਾਇਆ ਗਿਆ । ਯੂਨੀਵਰਸਿਟੀ ਬੀਜ ਫਾਰਮ ਲਾਢੋਵਾਲ ਅਮਲੇ ਦੇ ਮੈਂਬਰ ਮੌਜੂਦ ਸਨ ।
ਟੀਵੀ ਪੰਜਾਬ ਬਿਊਰੋ