ਫਰੈਂਚ ਆਰਮੀ ਨੇ ਉਡਾਇਆ ਟਰੰਪ ਦਾ ਮਜ਼ਾਕ

ਫਰੈਂਚ ਆਰਮੀ ਨੇ ਉਡਾਇਆ ਟਰੰਪ ਦਾ ਮਜ਼ਾਕ

SHARE

Vancouver: ਅਮਰੀਕੀ ਸ਼ਹੀਦਾਂ ਦੀ ਯਾਦਗਾਰ ‘ਤੇ ਮੀਂਹ ਕਾਰਨ ਸ਼ਰਧਾਂਜਲੀ ਦੇਣ ਲਈ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਦੀ ਅਜੇ ਵੀ ਚੁਫੇਰੇ ਨਿੰਦਾ ਹੋ ਰਹੀ ਹੈ।
ਟਵਿਟਰ ‘ਤੇ ਡੌਨਲਡ ਟਰੰਪ ਨੂੰ ਚੁਣੌਤੀ ਦਿੰਦੀਆਂ ਤਸਵੀਰਾਂ ਪੋਸਟ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਂਹ ‘ਚ ਸੰਬੋਧਨ ਦੀ ਤਸਵੀਰ ਵੀ ਪੋਸਟ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ।


ਇਸਦੇ ਨਾਲ਼ ਹੀ ਸੋਸ਼ਲ ਮੀਡੀਆ ‘ਤੇ ਹੈਸ਼ਟੈਗ ਮੰਡੇ ਮੋਟੀਵੇਸ਼ਨ ਪਾਉਂਦੇ ਹੋਏ ਫਰੈਂਚ ਆਰਮੀ ਨੇ ਆਪਣੇ ਇੱਕ ਜਵਾਨ ਦੀ ਤਸਵੀਰ ਪੋਸਟ ਕੀਤੀ ਹੈ ਜੋ ਕਿ ਮੀਂਹ ‘ਚ ਟ੍ਰੇਨਿੰਗ ਕਰ ਰਿਹਾ ਹੈ।


ਜਵਾਨ ਦੀ ਤਸਵੀਰ ਨਾਲ਼ ਇਹ ਵੀ ਲਿਿਖਆ ਗਿਆ ਹੈ, “ਮੀਂਹ ਪੈ ਰਿਹਾ ਹੈ, ਪਰ ਕੋਈ ਵੱਡੀ ਗੱਲ ਨਹੀਂ”।
11 ਨਵੰਬਰ ਨੂੰ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਅਮਰੀਕੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਪਹੁੰਚ ਸਕੇ ਤਾਂ ਉਨ੍ਹਾਂ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਕਿਹਾ ਕਿ ਖਰਾਬ ਮੌਸ ਕਾਰਨ ਰਾਸ਼ਟਰਪਤੀ ਟਰੰਪ ਹੈਲੀਕਾਪਟਰ ‘ਚ ਨਹੀਂ ਜਾ ਸਕਣਗੇ।
ਡੌਨਲਡ ਟਰੰਪ ਦੇ ਇਸ ਫ਼ੈਸਲੇ ‘ਤੇ ਅਮਰੀਕੀ ਵੀ ਅਲੋਚਨਾ ਕਰ ਰਹੇ ਹਨ।

Short URL:tvp http://bit.ly/2OHlfUA

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab