ਕੈਨੇਡਾ ‘ਚ ਕਿੱਥੇ ਮਿਲਿਆ ਬੇਹੱਦ ਖਤਰਨਾਕ ਨਸ਼ਾ?

ਕੈਨੇਡਾ ‘ਚ ਕਿੱਥੇ ਮਿਲਿਆ ਬੇਹੱਦ ਖਤਰਨਾਕ ਨਸ਼ਾ?

SHARE

New Brunswick: ਜਿਵੇਂ ਕਿ ਕੈਨੇਡਾ ਭਰ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸੇ ਤਹਿਤ ਨਿਊ ਬਰੁਨਸਵਿਕ ‘ਚ ਚੀਫ ਮੈਡੀਕਲ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਕੋਲ਼ ਇੱਕ ਫਿਉਰਾਨਲ-ਫੈਨਟੇਨਲ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨਸ਼ਾ ਬੇਹੱਦ ਖਤਰਨਾਕ ਹੈ ਜੋ ਕਿ ਹੈਰੋਇਨ ਤੋਂ ਕਈ ਗੁਣਾ ਹਾਨੀਕਾਰਕ ਹੈ।
ਡਾਕਟਰ ਜੈਨੀਫਰ ਰੁਸੇਲ ਨੇ ਕਿਹਾ ਹੈ ਕਿ ਇੱਕ ਟੌਕਸੀਕੋਲੋਜੀ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਉੱਤਰੀ ਨਿਊ ਬਰੁਨਸਵਿੱਕ ‘ਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਜਾਂਚ ਦੌਰਾਨ ਉਸ ‘ਚੋਂ ਫਿਉਰਾਨਲ- ਫੈਨਟੇਨਲ ਮਿਲੀ ਹੈ।
ਰੁਸੇਲ ਨੇ ਕਿਹਾ ਕਿ ਇਸ ਮਾਮਲੇ ਨੇ ਉਨ੍ਹਾਂ ਨੂੰ ਫਿਕਰ ‘ਚ ਪਾ ਦਿੱਤਾ ਹੈ, ਜਿਸਤੋਂ ਬਾਅਦ ਇਹ ਵੀ ਸਾਫ ਹੋ ਗਿਆ ਹੈ ਕਿ ਨਿਊ ਬਰੁਨਸਵਿੱਕ ‘ਚ ਇਹ ਖਤਰਨਾਕ ਨਸ਼ਾ ਮੌਜੂਦ ਹੈ।

Dr. Jennifer Russell, Chief Medical Officer, New Brunswick

ਡਾਕਟਰ ਨੇ ਕਿਹਾ ਹੈ ਕਿ ਇਸਦੀ ਮੌਜੂਦਗੀ ਪੂਰੇ ਸੂਬੇ ਲਈ ਬਹੁਤ ਹੀ ਖਤਰਨਾਕ ਹੈ। ਜਿਸਨੇ ਇਹ ਸਾਫ ਨਹੀਂ ਕੀਤਾ ਕਿ ਵਿਅਕਤੀ ਦੀ ਮੌਤ ਕਦੋਂ ਤੇ ਕਿੱਥੇ ਹੋਈ ਸੀ ਨਾ ਹੀ ਮ੍ਰਿਤਕ ਦੀ ਪਛਾਣ ਬਾਰੇ ਕੋਈ ਵੀ ਜਾਣਕਾਰੀ ਦਿੱਤੀ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੇਕਰ ਕੋਈ ਨਸ਼ੇ ਦਾ ਸ਼ਿਕਾਰ ਹੋ ਵੀ ਜਾਂਦਾ ਹੈ ਤਾਂ ਉਹ ਇਸ ਬਾਰੇ ਗੱਲ ਕਰੇ ਸਿਹਤ ਵਿਭਾਗ ਉਨ੍ਹਾਂ ਨੂੰ ਬੁਰੇ ਹਾਲਾਤ ‘ਚੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।

ਕਿੰਨਾ ਖਤਰਨਾਕ ਹੈ ਇਹ ਨਸ਼ਾ?

ਇੱਕ ਮਿਲੀਗ੍ਰਾਮ ਦਾ ਚੌਥਾ ਹਿੱਸਾ ਵੀ ਜੇਕਰ ਫਿਉਰਾਨਲ- ਫੈਨਟੇਨਲ ਦਾ ਇੱਕ ਵਿਅਕਤੀ ਲੈ ਲੈਂਦਾ ਹੈ ਤਾਂ ਉਸਦੀ ਜਾਨ ਜਾ ਸਕਦੀ ਹੈ। ਇਹ ਬਹੁਤ ਹੀ ਸਟਰੌਂਗ ਸੰਥੈਟਿਕ ਨਸ਼ਾ ਹੈ।

ਕੀ ਪਹਿਲਾਂ ਵੀ ਮਿਲ ਚੁੱਕਿਆ ਹੈ ਇਹ ਨਸ਼ਾ?

ਫਿਉਰਾਨਲ- ਫੈਨਟੇਨਲ ਕਾਰਨ ਨਿਊ ਬਰੁਨਸਵਿਕ ‘ਚ 2017 ਦੌਰਾਨ ਵੀ ਦੋ ਮੌਤਾਂ ਹੋਈਆਂ ਸਨ। ਜਦਕਿ ਨਸ਼ੇ ਕਾਰਨ ਸੂਬੇ ‘ਚ ਉਸ ਸਾਲ ਕੁੱਲ 36 ਮੌਤਾਂ ਹੋਈਆਂ ਸਨ।
ਸਤੰਬਰ 2017 ‘ਚ ਆਰ.ਸੀ.ਐੱਮ.ਪੀ. ਨੇ ਫਿਉਰਾਨਲ- ਫੈਨਟੇਨਲ ਦੀ ਮੌਜੂਦਗੀ ਵਾਲ਼ੀਆਂ ਗੋਲ਼ੀਆਂ ਨੂੰ ਜ਼ਬਤ ਕੀਤਾ ਸੀ, ਇਹ ਬਰਾਮਦਗੀ ਨਿਊ ਬਰੁਨਸਵਿੱਕ ਦੇ ਪੱਛਮ ਵੱਲ ਹਾਰਟਲੈਂਡ ‘ਚ ਹੋਈ ਸੀ।
ਸਰਕਾਰ ਨੇ ਕਿਹਾ ਹੈ ਕਿ ਸੂਬੇ ‘ਚ 2018 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਨਸ਼ੇ ਕਾਰਨ 6 ਮੌਤਾਂ ਹੋਈਆਂ।

ਕੈਨੇਡਾ ‘ਚ ਨਸ਼ੇ ਕਰਕੇ ਗਈਆਂ ਕਿੰਨੀਆਂ ਜਾਨਾਂ?

ਸਿਹਤ ਵਿਭਾਗ ਕੈਨੇਡਾ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਜਨਵਰੀ 2016 ਤੋਂ ਜੂਨ 2018 ਦਰਮਿਆਨ ਨਸ਼ੇ ਕਾਰਨ ਦੇਸ਼ ਭਰ ‘ਚ 9000 ਮੌਤਾਂ ਹੋਈਆਂ ਹਨ।

Short URL:tvp http://bit.ly/2UOOI2P

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab