Site icon TV Punjab | Punjabi News Channel

ਵੱਡੀ ਖ਼ਬਰ: ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਪੋਸਟਮਾਰਟਮ ਦੀ ਹਾਈਕੋਰਟ ਨੇ ਆਗਿਆ, PGI ‘ਚ ਅੱਜ ਹੋਵੇਗਾ ਪੋਸਟਮਾਰਟਮ

ਟੀਵੀ ਪੰਜਾਬ ਬਿਊਰੋ: ਕੋਲਕਾਤਾ ਵਿੱਚ ਸਾਂਝੇ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਦੁਬਾਰਾ ਪੋਸਟਮਾਰਟਮ ਨੂੰ ਮਨਜੂਰੀ ਦੇ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜੈਪਾਲ ਭੁੱਲਰ ਦਾ ਪਰਿਵਾਰ ਮੰਗਲਵਾਰ ਸਵੇਰੇ 10 ਵਜੇ ਜੈਪਾਲ ਦੀ ਲਾਸ਼ ਨੂੰ ਲੈ ਕੇ PGI ਦੀ ਮੋਰਚਰੀ ਵਿੱਚ ਪਹੁੰਚੇਗਾ। ਇੱਥੇ ਡਾਕਟਰਾ ਦੇ ਇਕ ਬੋਰਡ ਦੀ ਦੇਖ-ਰੇਖ ਵਿੱਚ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਪਟੀਸ਼ਨ ਵਿੱਚ ਪਰਿਵਾਰ ਨੇ ਪੋਸਟਮਾਰਟਮ ਪ੍ਰੀਕਿਰਿਆ ਦੌਰਾਨ ਵੀਡੀਓ ਫਿਲਮਿੰਗ ਦੀ ਮੰਗ ਵੀ ਕੀਤੀ ਸੀ ਪਰ ਇਸ ਮੰਗ ਨੂੰ ਕੋਰਟ ਨੇ ਠੁਕਰਾ ਦਿੱਤਾ ਹੈ।

ਪਟੀਸ਼ਨਰ ਦੇ ਵਕੀਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਕਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਪੋਸਟਮਾਰਟਮ ਰਿਪੋਰਟ ਕਲਕੱਤਾ ਵਿੱਚ ਹੋਏ ਪੋਸਟਮਾਰਟਮ ਰਿਪੋਰਟ ਨਾਲ ਮੈਚ ਨਹੀਂ ਹੁੰਦੀ ਤਾਂ ਜੈਪਾਲ ਭੁੱਲਰ ਦੇ ਪਰਿਵਾਰ ਕੋਲ ਅਧਿਕਾਰ ਹੋਵੇਗਾ ਕਿ ਉਹ ਸਾਰੇ ਮਾਮਲੇ ਨੂੰ ਲੈ ਕੇ ਕੋਰਟ ਵਿੱਚ ਜਾ ਸਕੇ।

ਉਨ੍ਹਾਂ ਦੱਸਿਆ ਕਿ ਪਟੀਸ਼ਨ ਸਿਰਫ਼ ਪੋਸਟਮਾਰਟਮ ਨੂੰ ਲੈ ਕੇ ਸੀ, ਜਦੋਂ ਕਿ ਐਨਕਾਊਂਟਰ ਨਾਲ ਸਬੰਧਤ ਪਟੀਸ਼ਨ ਕਲਕੱਤਾ ਹਾਈਕੋਰਟ ਵਿਚ ਹੀ ਪਾਈ ਜਾਵੇਗੀ। ਜੈਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਜੈਪਾਲ ਦਾ ਐਨਕਾਊਂਟਰ ਦਿਖਾਇਆ ਗਿਆ, ਜਦੋਂ ਕਿ ਉਸ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੈ।

Exit mobile version