Site icon TV Punjab | Punjabi News Channel

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਮੂਸੇਵਾਲਾ ਦਾ ਕਰੀਬੀ , ਨਕਾਬਪੋਸ਼ ਕਰ ਰਿਹੈ ਰੇਕੀ

ਮੁਕਤਸਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਉਸਦੇ ਕਾਤਲ ਸ਼ਾਂਤ ਨਹੀਂ ਹੋਏ ਹਨ ।ਮੂਸੇਵਾਲਾ ਤੋਂ ਬਾਅਦ ਹੁਣ ਉਨ੍ਹਾਂ ਦੀ ਨਜ਼ਰ ਸਿੱਧੂ ਦੇ ਕਰੀਬੀਆਂ ‘ਤੇ ਹੈ । ਜਾਣਕਾਰੀ ਮਿਲੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਰੀਬੀ ਦੀ ਕੋਈ ਸ਼ਖਸ ਲਗਾਤਾਰ ਰੇਕੀ ਕਰ ਰਿਹਾ ਹੈ । ਇਕ ਨਕਾਬਪੋਸ਼ ਨੌਜਵਾਨ ਨੂੰ ਕਈ ਇਲਾਕੇ ਚ ਘੁੰਮਦਿਆਂ ਦੇਖਿਆ ਗਿਆ ਹੈ ।ਇਹ ਨੌਜਵਾਨ ਉਕਤ ਕਰੀਬੀ ਦੇ ਘਰ ਲੱਗੇ ਸੀ.ਸੀ.ਟੀ.ਵੀ ਚ ਕੈਦ ਹੋਇਆ ਹੈ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ।

ਇਸ ਹਾਈ ਪ੍ਰੌਫਾਈਲ ਕਤਲ ਤੋਂ ਬਾਅਦ ਪੁਲਿਸ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਰਹੀ ਹੈ । ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਸ਼ਿਕਾਇਤਕਰਤਾ ਦੇ ਘਰ ਬਾਹਰ ਬੈਰੀਕੇਡਿੰਗ ਕਰ ਦਿੱਤੀ ਹੈ ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਅਤੇ ਕਾਂਗਰਸੀ ਨੇਤਾ ਸ਼ੁੱਭਦੀਪ ਸਿੰਘ ਊਰਫ ਮਸਿੱਧੂ ਮੂਸੇਵਾਲਾ ਦਾ 29 ਮਈ ਨੂੰ ਉਸ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ . ਜਦੋਂ ਉਹ ਆਪਣੇ ਕੁੱਝ ਦੋਸਤਾਂ ਨਾਲ ਆਪਣੀ ਥਾਰ ਜੀਪ ਚ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ । ਮੂਸੇਵਾਲਾ ਬਗੈਰ ਬਾਡੀਗਾਰਡਾਂ ਦੇ ਨਿਕਲਿਆ ਸੀ । ਜਿਸਦਾ ਫਾਇਦਾ ਚੁੱਕ ਕੇ ਹਮਲਾਵਰਾਂ ਵਲੋਂ ਇਸ ਘਟਨਾ ਨੂੰ ਅੰਨਾਮ ਦਿੱਤਾ ਗਿਆ ਸੀ । ਕੈਨੇਡਾ ਚ ਬੈਠੇ ਗੈਂਗਸਟਰ ਗੋਲਡੀ ਬਰਾਰ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ।

Exit mobile version