Site icon TV Punjab | Punjabi News Channel

ਮੂਸੇਵਾਲਾ ਨੂੰ ਲੈ ਕੇ ਕੇਂਦਰੀ ਜੇਲ੍ਹ ‘ਚ ਭਿੜੇ ਕੈਦੀ , ਕਈ ਹੋਏ ਫੱਟੜ

ਫਿਰੋਜ਼ਪੁਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਜਿੱਥੇ ਦੁਨੀਆਂ ਭਰ ਚ ਉਨ੍ਹਾਂ ਦੇ ਫੈਨਸ ਅਤੇ ਆਮ ਲੋਕਾਂ ਨੂੰ ਦੁੱਖ ਹੈ ।ਉੱਥੇ ਗੈਂਗਸਟਰ ਤਬਕਾ ਵੀ ਵੱਖ ਵੱਖ ਰਾਇ ਰੱਖਦਾ ਹੈ ।ਖਬਰ ਆ ਰਹੀ ਹੈ ਕਿ ਮੁਸੇਵਾਲਾ ਦੇ ਕਤਲ ਨੂੰ ਲੈ ਕੇ ਫਿਰੋਜ਼ਪੁਰ ਜੇਲ੍ਹ ਚ ਗੈਂਗਸਟਰਾਂ ਦੇ ਦੋ ਗੁੱਟ ਆਪਸ ਚ ਭਿੜ ਗਏ । ਇਹ ਉਹੀ ਜੇਲ੍ਹ ਹੈ ਜਿੱਥੋਂ ਮਾਨਸਾ ਪੁਲਿਸ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੌਡਕਸ਼ਨ ਵਾਰੰਟ ‘ਤੇ ਲੈ ਕੇ ਗਈ ਹੈ । ਮੰਨਾ ‘ਤੇ ਕਾਤਲਾਂ ਨੂੰ ਗੱਡੀਆਂ ਦੇਣ ਦਾ ਇਲਜ਼ਾਮ ਹੈ ।

ਜੇਲ੍ਹ ਚ ਕੈਦ ਗੈਂਗਸਟਰਾਂ ਦੇ ਇਕ ਗਰੁੱਪ ਨੇ ਗੂਜੇ ਗਰੁੱਪ ‘ਤੇ ਮੰਨਾ ਨੂੰ ਲੈ ਕੇ ਪੁਲਿਸ ਨੂੰ ਇਤਲਾਹ ਦੇਣ ਦੇ ਇਲਜ਼ਾਮ ਲਗਾਏ । ਇਸ ਤੋਂ ਬਾਅਦ ਦੋਨੋ ਗੁੱਟ ਆਪਸ ਚ ਭਿੜ ਗਏ । ਦੱਸਿਆ ਜਾ ਰਿਹਾ ਹੈ ਕਿ ਕਰੀਬ ਦੋ ਵਾਰ ਜੇਲ੍ਹ ਚ ਕੈਦੀ ਆਹਮੋ ਸਾਹਮਨੇ ਹੋਏ ਹਨ । ਇਸ ਝੜਪ ਦੌਰਾਨ ਕਈ ਗੈਂਗਸਟਰ ਜ਼ਖਮੀ ਹੋ ਗਏ । ਇਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਚ ਇਲਾਜ਼ ਲਈ ਲਿਆਉਂਦਾ ਗਿਆ ।

ਮਿਲੀ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੀ ਹਾਈ ਸਕਿਓਰਿਟੀ ਬੈਰਕ ਚ ਪਹਿਲਾਂ ਲਈ ਝੜਪ ਹੋਈ । ਜਿਸ ਤੋਂ ਬਾਅਦ ਆਮ ਬੈਰਕ ਚ ਵੀ ਦੋਹਾਂ ਦੇ ਸਮਰਥਕਾਂ ਵਿਚਕਾਰ ਹੱਥੋਪਾਈ ਹੋ ਗਈ । ਜੇਲ੍ਹ ਪ੍ਰਸ਼ਾਸਨ ਵਾਲੇ ਇਨ੍ਹਾਂ ਕੈਦੀਆਂ ਨੂੰ ਵੱਖ ਕਰ ਦਿੱਤਾ ਗਿਆ ਹੈ ।

Exit mobile version