ਗਲੋਬਲ ਕਬੱਡੀ ਲੀਗ: ਬਲੈਕ ਪੈਂਥਰਜ਼ ਅਤੇ ਕੈਲੀਫੋਰਨੀਆ ਈਗਲਜ਼ ਦੀ ਜਿੱਤ, ਜੋਤਾ ਬਣਿਆ ਲਗਾਤਾਰ...

ਗਲੋਬਲ ਕਬੱਡੀ ਲੀਗ: ਬਲੈਕ ਪੈਂਥਰਜ਼ ਅਤੇ ਕੈਲੀਫੋਰਨੀਆ ਈਗਲਜ਼ ਦੀ ਜਿੱਤ, ਜੋਤਾ ਬਣਿਆ ਲਗਾਤਾਰ ਦੂਜੀ ਵਾਰ ਬੈਸਟ

SHARE
ਜਲੰਧਰ। ਗਲੋਬਲ ਕਬੱਡੀ ਲੀਗ ਦੇ ਤੀਸਰੇ ਦਿਨ ਵੀ ਮੈਦਾਨ ‘ਚ ਮਾਂ ਖੇਡ ਕਬੱਡੀ ਦਾ ਰੰਗ ਚੜ੍ਹਿਆ ਰਿਹਾ। ਪੰਜਾਬ ਸਰਕਾਰ ਅਤੇ ਟੁੱਟ ਭਰਾਵਾਂ ਵੱਲੋਂ ਕਰਵਾਏ ਇਸ ਸਾਂਝੇ ਲੀਗ ਦੇ ਤੀਸਰੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਇਸ ਲੀਗ ਤਹਿਤ ਅੱਜ ਦੋ ਮੈਚ ਖੇਡੇ ਗਏ।
ਪਹਿਲਾ ਮੈਚ ਬਲੈਕ ਪੈਂਥਰਸ ਅਤੇ ਦਿੱਲੀ ਟਾਈਗਰਜ਼ ਵਿਚਾਲੇ ਖੇਡਿਆ ਗਿਆ। ਪਿੰਕਾ ਜ਼ਰਗ ਦੀ ਕਪਤਾਨੀ ਹੇਠ ਦਿੱਲੀ ਦੀ ਟੀਮ ਮੈਦਾਨ ‘ਚ ਉਤਰੀ ਜਦਕਿ ਬਲੈਕ ਪੈਂਥਰਜ਼ ਦੀ ਕਪਤਾਨੀ ਯਾਦਾ ਸੁਰਖਪੁਰੀਆ ਨੇ ਕੀਤੀ। ਮੈਚ ਦਾ ਫੈਸਲਾ ਇਕ-ਇਕ ਅੰਕ ‘ਤੇ ਪਾਲਾ ਪਲਟ ਰਿਹਾ ਸੀ। ਮੈਚ ਦੇ ਹਾਲਫ ਤੱਕ ਦਿੱਲੀ ਦੇ 23 ਅੰਕ ਸਨ ਜਦਕਿ ਬਲੈਕ ਪੈਂਥਰਜ਼ 24 ਅੰਕ ਨਾਲ ਇੱਕ ਨੰਬਰ ਦੀ ਲੀਡ ‘ਤੇ ਸੀ। ਪਰ ਬਾਅਦ ‘ਚ ਇਹ ਫਾਸਲਾ ਵੱਧਦਾ ਗਿਆ। ਮੈਚ ਦੇ ਅੱਧੇ ਸਮੇ ਤੋਂ ਬਾਅਦ ਬਲੈਕ ਪੈਂਥਰਜ਼ ਦੇ ਜਾਫੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਫਾਈਨਲ ਸਕੋਰ 54-41 ਬਣਿਆ ਅਤੇ ਬਲੈਕ ਪੈਂਥਰਜ਼ ਨੇ ਇਹ ਮੈਚ 13 ਅੰਕਾਂ ਦੇ ਫਰਕ ਨਾਲ ਜਿੱਤਿਆ। ਜੋਤਾ ਮਹਿਮਦਵਾਲ ਲਗਾਤਾਰ ਦੂਜੀ ਵਾਰ ਮੈਚ ਦਾ ਬੈਸਟ ਰੇਡਰ ਬਣਿਆ ਜਦਕਿ ਯੋਧਾ ਸੁਰਖਪੁਰੀਆ ਨੂੰ ਸ਼ਾਨਦਾਰ ਜੱਫਿਆਂ ਸਦਕਾ ਇਸ ਮੈਚ ਦਾ ਬੈਸਟ ਜਾਫੀ ਚੁਣਿਆ ਗਿਆ।
ਤੀਸਰੇ ਦਿਨ ਦਾ ਦੂਜਾ ਮੁਕਾਬਲਾ ਕੈਲੀਫੋਰਨੀਆ ਈਗਲਜ਼ ਅਤੇ ਮੈਪਲੇ ਲੀਫ ਕੈਨੇਡਾ ਵਿਚਾਲੇ ਖੇਡਿਆ ਗਿਆ। ਕੈਲੀਫੋਰਨੀਆ ਈਗਲਜ਼ ਦੀ ਧਾਕੜ ਜਾਫ ਨੇ ਕਿਸੇ ਰੇਡਰ ਨੂੰ ਨਾ ਟਿਕਣ ਦਿੱਤਾ ਅਤੇ ਮੁਕਾਬਲਾ ਸ਼ੁਰੂ ਤੋਂ ਲੈਕੇ ਅੰਤ ਤੱਕ ਇਕ ਪਾਸੜ ਬਣਾਕੇ ਰੱਖਿਆ। ਕੈਲੀਫੋਰਨੀਆ ਈਗਲਜ਼ ਨੇ 62-38 ਦੇ ਵੱਡੇ ਫਰਕ ਨਾਲ ਮੈਪਲੇ ਲੀਫ਼ ਕੈਨੇਡਾ ਨੂੰ ਮਾਤ ਦਿੱਤੀ। ਇਸ ਮੈਚ ਦਾ ਬੈਸਟ ਜਾਫੀ ਅੰਮ੍ਰਿਤ ਔਲਖ ਅਤੇ ਬੈਸਟ ਰੇਡਰ ਸ਼ੰਕਰ ਸਿੱਧਵਾਂ ਨੂੰ ਚੁਣਿਆ ਗਿਆ। ਦੋਵੇ ਕੈਲੀਫੋਰਨੀਆ ਈਗਲਜ਼ ਟੀਮ ਦੇ ਖਿਡਾਰੀ ਹਨ।
Short URL:tvp http://bit.ly/2IZsFRW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab