ਗਲੋਬਲ ਕਬੱਡੀ ਲੀਗ: ਕੈਲੀਫੋਰਨੀਆ ਈਗਲਜ਼ ਅਤੇ ਮੈਪਲ ਲੀਫ ਕੈਨੇਡਾ ਦੀ ਸ਼ਾਨਦਾਰ ਜਿੱਤ 

ਗਲੋਬਲ ਕਬੱਡੀ ਲੀਗ: ਕੈਲੀਫੋਰਨੀਆ ਈਗਲਜ਼ ਅਤੇ ਮੈਪਲ ਲੀਫ ਕੈਨੇਡਾ ਦੀ ਸ਼ਾਨਦਾਰ ਜਿੱਤ 

SHARE
ਜਲੰਧਰ। ਪੰਜਾਬ ਸਰਕਾਰ ਅਤੇ ਟੁੱਟ ਭਰਾਵਾਂ ਦੇ ਸਾਂਝੇ ਯਤਨਾਂ ਸਦਕਾ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਦੂਜੇ ਦਿਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਦੂਜੇ ਦਿਨ ਦੋ ਮੈਚ ਖੇਡੇ ਗਏ।
 
ਪਹਿਲਾ ਮੈਚ ਕੈਲੀਫੋਰਨੀਆ ਈਗਲਜ਼ ਅਤੇ ਬਲੈਕ ਪੈਂਥਰਜ਼ ਵਿਚਾਲੇ ਖੇਡਿਆ ਗਿਆ। ਕੈਲੀਫੋਰਨੀਆ ਈਗਲਜ਼ ਦੀ ਤਕੜੀ ਜਾਫ਼ ਨੇ ਸ਼ੁਰੂ ਤੋਂ ਹੀ ਮੈਚ ਇਕ ਪਾਸੜ ਬਣਾਕੇ ਰੱਖਿਆ। ਮੰਗੀ ਬੱਗਾ ਅਤੇ ਸੋਹਣ ਰੁੜਕੀ ਨੇ ਸ਼ਾਨਦਾਰ ਜੱਫੇ ਲਗਾਏ। ਕੈਲੀਫੋਰਨੀਆ ਈਗਲਜ਼ ਨੇ 53-45 ਦੇ ਫਰਕ ਨਾਲ ਬਲੈਕ ਪੈਂਥਰਜ਼ ਨੂੰ ਮਾਤ ਦਿੱਤੀ। ਇਸ ਮੈਚ ਦਾ ਬੈਸਟ ਰੇਡਰ ਜੋਤਾ ਮਹਿਮਦਵਾਲ (ਬਲੈਕ ਪੈਂਥਰਜ਼) ਅਤੇ ਬੈਸਟ ਸਟੋਪਰ ਜੱਗਾ (ਕੈਲੀਫੋਰਨੀਆ ਈਗਲਜ਼) ਰਹੇ। 
 
ਦੂਜੇ ਮੁਕਾਬਲੇ ‘ਚ ਮੈਚ ਅੰਤ ਤੱਕ ਫਸਵਾਂ ਰਿਹਾ। ਮੈਪਲ ਲੀਫ਼ ਕੈਨੇਡਾ ਅਤੇ ਸਿੰਘ ਵਾਰਿਅਰ ਪੰਜਾਬ ਦਰਮਿਆਨ ਖੇਡਿਆ ਇਹ ਮੈਚ ਇਕ-ਇਕ ਨੰਬਰ ‘ਤੇ ਜਿੱਤ ਹਾਰ ਦਾ ਰੁਖ ਬਦਲ ਰਿਹਾ ਸੀ। ਆਖ਼ਿਰੀ ਮੋੜ ‘ਚ ਸੁੱਖਾ ਭੰਡਾਲ ਦੀ ਕਪਤਾਨੀ ਵਾਲੀ ਮੈਪਲ ਲੀਫ਼ ਕੈਨੇਡਾ ਨੇ ਵੱਧ ਨੰਬਰ ਲੈਂਦਿਆਂ 53-45 ਦੇ ਫਰਕ ਨਾਲ ਮੈਚ ਆਪਣੇ ਨਾਮ ਕੀਤਾ। ਇਸ ਮੈਚ ਦਾ ਬੈਸਟ ਰੇਡਰ ਸਿੰਘ ਵਾਰੀਅਰਜ਼ ਪੰਜਾਬ ਟੀਮ ਦਾ ਮਨਜੋਤ ਸੀਚੇਵਾਲ ਜਦਕਿ ਬੈਸਟ ਸਟੋਪਰ ਗੁਰਦਿੱਤ ਕਿਸ਼ਨਗੜ ਟਾਰਜ਼ਨ ਨੂੰ ਚੁਣਿਆ ਗਿਆ।      
Short URL:tvp http://bit.ly/2pVZsyE

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab