ਗਲੋਬਲ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼

ਗਲੋਬਲ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼

SHARE

Jalandhar :ਗਲੋਬਲ ਕਬੱਡੀ ਲੀਗ ਦੀ ਕਵਰੇਜ਼ ਦੇ ਹੱਕ ਸੁਖਬੀਰ ਬਾਦਲ ਦੇ ਚੈਨਲ ਨੂੰ ਚੱਲਦੇ ਸਮਾਗਮ ਵਿੱਚੋ ਗਏ ਰਾਣਾ ਗੁਰਜੀਤ ਸਿੰਘ ਅਤੇ ਦੋ ਵਿਧਾਇਕ ਇਹ ਚੈਨਲ ਹੁਣ ਸਾਡੀ ਬੀਨ ਵਜਾਉਂਦਾ ਹੈ: ਖੇਡ ਮੰਤਰੀ ਦਾ ਬਿਆਨ ਕਾਂਗਰਸ ‘ਤੇ ਇਹ ਦੋਸ਼ ਆਮ ਹੀ ਲੱਗਦੇ ਰਹੇ ਨੇ ਇਕ ਇਹ ਅਕਾਲੀ ਦਲ ਨਾਲ ਮਿਲੀ ਹੋਈ ਹੈ। ਹਾਲਾਂਕਿ ਕਿ ਦੋਹਾਂ ਪਾਰਟੀਆਂ ਦੇ ਆਗੂ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਨੇ ਪਰ ਦੋਹਾਂ ਪਾਰਟੀਆਂ ਦਾ ਕੰਮ ਕਰਨ ਦਾ ਢੰਗ ਆਪਸੀ ਸੰਧੀ ਦੇ ਦੋਸ਼ਾਂ ਨੂੰ ਹਮੇਸ਼ਾ ਹੀ ਮਜ਼ਬੂਤ ਕਰਦਾ ਰਿਹਾ ਹੈ। ਗੱਲ ਜੇਕਰ ਗਲੋਬਲ ਕਬੱਡੀ ਲੀਗ ਦੀ ਕਰੀਏ ਤਾਂ ਕਾਂਗਰਸ ਸਰਕਾਰ ਨੇ ਲਾਈਵ ਦੇ ਸਾਰੇ ਹੱਕ ਉਸ ਚੈਨਲ ਨੂੰ ਦਿੱਤੇ ਨੇ ਜਿਸਦੀ ਮਾਲਕੀ ਸੁਖਬੀਰ ਸਿੰਘ ਬਾਦਲ ਛਾਤੀ ਤੇ ਹੱਥ ਮਾਰਕੇ ਸਵੀਕਾਰਦੇ ਨੇ। ਸੁਖਬੀਰ ਬਾਦਲ ਦੇ ਚੈਨਲ ਨੂੰ ਕਾਂਗਰਸ ਸਰਕਾਰ ਦੇ ਸਮਾਗਮ ਨੂੰ ਲਾਈਵ ਕਵਰੇਜ਼ ਦੇ ਦਿੱਤੇ ਹੱਕ ਸ਼ੱਕ ਪੈਦਾ ਕਰਦੇ ਨੇ। ਕਾਂਗਰਸ ਦੇ ਕਈ ਕੈਬਿਨੇਟ ਮੰਤਰੀ ਇਸ ਚੈਨਲ ਦਾ ਬਾਈਕਾਟ ਕਰ ਚੁੱਕੇ ਨੇ , ਕੈਬਿਨੇਟ ਮੰਤਰੀ ਵਜੋਤ ਸਿੰਧ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਕੁੱਝ ਸਮੇਂ ਪਹਿਲਾਂ ਇਕ ਬਿਆਨ ਦਿੱਤਾ ਗਿਆ ਸੀ। ਇਹ ਬਿਆਨ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਕਿ ਅਖੀਰ ਦਾਲ ‘ਚ ਕੁੱਝ ਕਾਲਾ ਹੈ ਜਾਂ ਨਹੀਂ। ਜੇਕਰ ਸੁਖਬੀਰ ਬਾਦਲ ਦੇ ਚੈਨਲ ਤੋਂ ਕਾਂਗਰਸੀ ਮੰਤਰੀ ਇੰਨਾ ਪ੍ਰੇਸ਼ਾਨ ਨੇ ਕਿ ਉਸਨੂੰ ਬੰਦ ਕਰਵਾਉਣ ਤੱਕ ਦਾ ਐਲਾਨ ਕਰਦੇ ਨੇ ਤਾਂ ਅਖੀਰ ਅਜਿਹਾ ਕੀ ਹੋਇਆ ਕਿ ਕੈਪਟਨ ਦੇ ਬੇਹੱਦ ਕਰੀਬ ਮੰਨੇ ਜਾਂਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬਾਦਲਾਂ ਦੇ ਚੈਨਲ ਬਾਰੇ ਇਹ ਕਹਿ ਰਹੇ ਨੇ ਉਹ ਹੁਣ ਸਾਡੀ ਬੀਨ ਵਜਾਉਂਦਾ ਹੈ। ਬਾਦਲਾਂ ਦਾ ਚੈਨਲ ਹੁਣ ਕਾਂਗਰਸ ਦੀ ਬੀਨ ਵਜਾਉਂਦਾ ਹੈ ਇਸਦਾ ਇਕ ਅਹਿਮ ਮਤਲਬ ਤਾਂ ਇਹੀ ਸਾਹਮਣੇ ਆਉਂਦਾ ਹੈ ਕਿ ਕੋਈ ਸੰਧੀ ਹੋਈ ਏ , ਗਲੋਬਲ ਕਬੱਡੀ ਲੀਗ ਦੀ ਕਵਰੇਜ ਬਾਦਲ ਦੀ ਮਾਲਕੀ ਵਾਲੇ ਚੈਨਲ ਨੂੰ ਕਰਦਾ ਵੇਖ ਹੀ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ, ਵਿੱਧਾਇਕ ਲਾਡੀ ਸ਼ੇਰੋਵਾਲੀਆ ਅਤੇ ਸੁਸ਼ੀਲ ਰਿੰਕੂ ਨੇ ਚੱਲਦੇ ਸਮਾਗਮ ਵਿੱਚੋ ਬਾਹਰ ਜਾਣਾ ਬਿਹਤਰ ਸਮਝਿਆ। ਰਾਣਾ ਗੁਰਜੀਤ ਸਿੰਘ ਦਾ ਮੀਡੀਆ ਬਿਆਨ ਹੈ ਕਿ ਉਨ੍ਹਾਂ ਦਾ ਜ਼ਮੀਰ ਨਹੀਂ ਮੰਨਦਾ ਕਿ ਉਹ ਬਾਦਲਾਂ ਦੇ ਚੈਨਲ ਤੇ ਆਉਣ ਤਾਂ ਸਵਾਲ ਇਹ ਜੁੜੱਦਾ ਕਿ ਅਖੀਰ ਇਸ ਲਈ ਕਾਂਗਰਸ ਹਾਈਕਮਾਨ ਦਾ ਜ਼ਮੀਰ ਕਿਵੇਂ ਮੰਨ ਗਿਆ ਹੋਵੇਗਾ ….

Short URL:tvp http://bit.ly/2pWteTW

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab