ਜਦੋਂ ਭਾਵੁਕ ਹੋਈ ਪੁਲਿਸ, ਕੁੱਤਾ ਤੇ ਮਾਲਕ: ਦੇਖੋ ਵੀਡੀਓ

ਜਦੋਂ ਭਾਵੁਕ ਹੋਈ ਪੁਲਿਸ, ਕੁੱਤਾ ਤੇ ਮਾਲਕ: ਦੇਖੋ ਵੀਡੀਓ

SHARE

ਕਲੋਨਾ ‘ਚ ਇੱਕ ਪਰਿਵਾਰ ਨੂੰ ਉਨ੍ਹਾਂ ਦਾ ਗੋਲਡਨ ਰਿਟਰੀਵਰ ਮਿਲ ਗਿਆ ਹੈ ਜਿਸਦਾ ਨਾਮ ਐਟਲਸ ਹੈ। ਜਿਸ ਲਈ ਉਹ ਆਰਸੀਐੱਮਪੀ ਅਧਿਕਾਰੀਆਂ ਦੇ ਧੰਨਵਾਦੀ ਹਨ।
ਪੁਲਿਸ ਅਧਿਕਾਰੀਆਂ ਨੇ ਜਦੋਂ ਐਟਲਸ ਨੂੰ ਉਸਦੇ ਪਰਿਵਾਰ ਨਾਲ਼ ਮਿਲਾਇਆ ਤਾਂ ਉਨਾਂ੍ਹ ਲਈ ਵੀ ਉਹ ਭਾਵੁਕ ਕਰ ਦੇਣ ਵਾਲ਼ੇ ਪਲ ਸਨ।
ਐਟਲਸ ਪਰਿਵਾਰ ਨੂੰ ਮਿਲ ਕੇ ਕਾਫੀ ਉਤਸੁਕ ਸੀ ਜਿਸਦੀ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ।

ਗਾਲਟ ਪਰਿਵਾਰ ਨੂੰ ਉਨਾਂ੍ਹ ਦਾ ਐਟਲਸ ਪੰਜ ਦਿਨ ਤੇ 4 ਰਾਤਾਂ ਬਾਅਦ ਮਿਿਲਆ ਹੈ, ਜੋ ਕੱਲ ਦੁਪਹਿਰ ਕਲੋਨਾ ‘ਚ ਆਪਣੇ ਘਰ ਐਟਲਸ ਦੇ ਨਾਲ਼ ਪਹੁੰਚੇ।
ਪਰਿਵਾਰ ਨੇ ਐਟਲਸ ਨੂੰ ਲੱਭਣ ਲਈ 5000 ਡਾਲਰ ਦਾ ਇਨਾਮ ਵੀ ਰੱਖਿਆ ਸੀ, ਪਰਿਵਾਰ ਨੇ ਦੱਸਿਆ ਕਿ ਜਦੋਂ ਐਟਲਸ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਹ ਰੋ ਰਿਹਾ ਸੀ।
ਗਾਲਟ ਪਰਿਵਾਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਨ੍ਹਾਂ ਦੇ ਘਰ ਤੋਂ ਐਟਲਸ ਨੂੰ ਚੋਰੀ ਕੀਤਾ ਗਿਆ ਸੀ। ਜਿਸ ਬਾਰੇ ਉਨ੍ਹਾਂ ਨੂੰ ਗੁਆਂਢੀਆਂ ਦੇ ਘਰ ‘ਤੇ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਿਆ। ਗਾਲਟ ਨੇ ਕਿਹਾ ਕਿ ਉਹ ਨਾਮ ਨਹੀਂ ਦੱਸ ਸਕਦਾ ਪਰ ਉਸਨੂੰ ਯਕੀਨ ਹੈ ਕਿ ਉਸਨੂੰ ਜਿਸ ‘ਤੇ ਸ਼ੱਕ ਸੀ ਉਸੇ ਨੇ ਐਟਲਸ ਚੋਰੀ ਕੀਤਾ ਸੀ।
18 ਮਹੀਨੇ ਦੇ ਗੋਲਡਨ ਰਿਟਰੀਵਰ ਨੂੰ ਸ਼ਨੀਵਾਰ ਦੀ ਰਾਤ ਕਰੀਬ 7:30 ਵਜੇ ਮਿਸ਼ਨ ਖੇਤਰ ‘ਚ ਟੇਲਰ ਕਰੀਸੈਂਟ ਦੇ 2400 ਬਲਾਕ ‘ਚ ਘਰੋਂ ਚੋਰੀ ਕੀਤਾ ਗਿਆ ਸੀ।

Short URL:tvp http://bit.ly/2UDwjWv

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab