ਯੂਰਪ ‘ਚ ਬੰਦ ਹੋ ਸਕਦਾ ਹੈ ਗੂਗਲ ਨਿਊਜ਼

ਯੂਰਪ ‘ਚ ਬੰਦ ਹੋ ਸਕਦਾ ਹੈ ਗੂਗਲ ਨਿਊਜ਼

SHARE

Dublin: ਯੂਰਪੀਅਨ ਯੂਨੀਅਨ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਲਈ ਕਾਨੂੰਨ ਲਗਾਤਾਰ ਸਖਤ ਕਰ ਰਹੀ ਹੈ।
ਪਰ ਗੂਗਲ ਨੇ ਇਸ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਗੂਗਲ ਦੇ ਅਧਿਕਾਰੀਆਂ ਮੁਤਾਬਕ ਕਾਪੀਰਾਈਟ ਕਾਨੂੰਨ ‘ਚ ਕੀਤੇ ਗਏ ਬਦਲਾਅ ਤੋਂ ਬਾਅਦ ਕੰਪਨੀ ਵਿਚਾਰ ਕਰ ਰਹੀ ਹੈ ਕਿ ਯੂਰਪੀ ਦੇਸ਼ਾਂ ‘ਚ ਗੂਗਲ ਨਿਊਜ਼ ਬੰਦ ਕਰ ਦਿੱਤਾ ਜਾਵੇਗਾ। ਨਵਾਂ ਬਦਲਾਅ ‘ਲੰਿਕ ਟੈਕਸ’ ਹੈ।
‘ਲੰਿਕ ਟੈਕਸ’ ਮੁਤਾਬਕ ਗੂਗਲ ਤੇ ਫੇਸਬੁੱਕ ਵਰਗੀਆਂ ਸਾਈਟਸ ਜਹਿੜੇ ਲੰਿਕ ਸ਼ੇਅਰ ਕਰਕੇ ਖਬਰਾਂ ਪਾਉਂਦੇ ਹਨ, ਉਹ ਉਨ੍ਹਾਂ ਵੈੱਬਸਾਈਟਸ ਨੂੰ ਪੈਸੇ ਦੇਣਗੇ।
ਜਿਵੇਂ ਕਿ ਜਦੋਂ ਗੂਗਲ ਨਿਊਜ਼ ‘ਤੇ ਜਾਂਦੇ ਹਾਂ ਤਾਂ ਉੱਥੇ ਸਾਰੀ ਖਬਰਾਂ ਦੀ ਹੈੱਡਲਾਈਨ ਆਉਂਦੀ ਹੈ ਜਿਸ ‘ਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਜਿਸ ਵੈੱਬਸਾਈਟ ਨੇ ਖਬਰ ਪਾਈ ਹੁੰਦੀ ਹੈ ਉਹ ਖੁੱਲ ਜਾਂਦੀ ਹੈ।
ਗੂਗਲ ਦੇ ਵੀ.ਪੀ. ਆਫ਼ ਨਿਊਜ਼ ਆਪਰੇਸ਼ਨ ਰਿਚਰਡ ਦਾ ਕਹਿਣਾ ਹੈ ਕਿ ਕੰਪਨੀ ਕਦੀ ਵੀ ਇੱਕ ਕਾਮਯਾਬ ਪ੍ਰੋਡਕਟ ਨੂੰ ਬੰਦ ਕਰਨਾ ਨਹੀਂ ਚਾਹੁੰਦੀ ਜਿਸਨੂੰ ਲੋਕ ਪਸੰਦ ਕਰਦੇ ਹੋਣ, ਪਰ ਇੱਕੋ ਸਮੇਂ ਇਹ ਵੀ ਹੈ ਕਿ ਗੂਗਲ ਨਿਊਜ਼ ਕੰਪਨੀ ਲਈ ਕੋਈ ਕਮਾਈ ਦਾ ਸਾਧਨ ਨਹੀਂ ਹੈ ਇਸਤੋਂ ਕੰਪਨੀ ਨੂੰ ਹੋਰ ਸਰਵਿਿਸਸ ਦੀ ਤਰ੍ਹਾਂ ਕੋਈ ਕਮਾਈ ਨਹੀਂ ਆਉਂਦੀ।
ਯੂਰਪ ‘ਚ ਕਈ ਵੱਡੀਆਂ ਨਿਊਜ਼ ਕੰਪਨੀਆਂ ਇਸਦੇ ਖਿਲਾਫ ਹਨ ਕਿ ਗੂਗਲ ਨਿਊਜ਼ ਉਨ੍ਹਾਂ ਦੀਆਂ ਖਬਰਾਂ ਦੇ ਸਹਾਰੇ ਵਿਿਗਆਪਨ ਲੈਂਦਾ ਹੈ ਤਾਂ ਕੁਝ ਛੋਟੀਆਂ ਕੰਪਨੀਆਂ ਗੂਗਲ ਨਿਊਜ਼ ‘ਤੇ ਨਿਰਭਰ ਵੀ ਕਰਦੀਆਂ ਹਨ।

Short URL:tvp http://bit.ly/2qWR1n2

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab