ਹੇਜ਼ਲਨੱਟ ਦੀ ਖੇਤੀ ਲਈ ਕਿਸਾਨਾਂ ਨੂੰ ਫੰਡਿੰਗ

ਹੇਜ਼ਲਨੱਟ ਦੀ ਖੇਤੀ ਲਈ ਕਿਸਾਨਾਂ ਨੂੰ ਫੰਡਿੰਗ

SHARE

Victoria: ਹੇਜ਼ਲਨੱਟ ਕਿਸਾਨਾਂ ਨੂੰ 2019 ਦੇ ਸੀਜ਼ਨ ਦੀ ਤਿਆਰੀ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਜਿਸ ਲਈ ਕਿਸਾਨਾਂ ਨੂੰ ਹੇਜ਼ਲਨੱਟ ਰੀਨਿਊਅਲ ਪ੍ਰੋਗਰਾਮ ਫੰਡਿੰਗ ਦੇ ਦੂਜੇ ਪੜਾਅ ‘ਚ ਦਾਖ਼ਲੇ ਲਈ ਫਾਰਮ ਭਰਨ ਲਈ ਕਿਹਾ ਗਿਆ ਹੈ।
ਹੇਜ਼ਲਨੱਟ ਦੀ ਪੈਦਾਵਾਰ ਕਰਨ ਵਾਲ਼ੇ ਕਿਸਾਨਾਂ ਲਈ 2019 ਦੀਆਂ ਫੰਡਿੰਗ ਐਪਲੀਕੇਸ਼ਨਸ ਖੋਲ੍ਹ ਦਿੱਤੀਆਂ ਗਈਆਂ ਹਨ।
ਖੇਤੀਬਾੜੀ ਮੰਤਰੀ ਲਾਨਾ ਪੋਫਾਮ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜਾਣਦਾ ਹੈ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਹੇਲਜ਼ਨੱਟ ਕਿੰਨੇ ਜ਼ਿਆਦਾ ਪਸੰਦ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਹੇਜ਼ਲਨੱਟ ਦੀ ਪੈਦਾਵਾਰ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਦੇ ਹਨ ਕਿ ਕਿਸਾਨ ਇਸ ਮੌਕੇ ਦਾ ਫਾਇਦਾ ਲੈਣ ਤੇ ਫੰਡਿੰਗ ਲਈ ਅਪਲਾਈ ਜਰੂਰ ਕਰਨ।
ਬੀ.ਸੀ. ਦੀ ਹੇਜ਼ਲਨੱਟ ਇੰਡਸਟਰੀ ਪਿਛਲੇ ਕੁਝ ਸਾਲਾਂ ਤੋਂ ਇੱਕ ਕੀੜੇ ਨਾਲ ਲੜ ਰਹੀ ਹੈ, ਜੋ ਹੇਜ਼ਲਨੱਟ ਦੀ ਫ਼ਸਲ ਨੂੰ ਪੈ ਜਾਂਦਾ ਹੈ। ਪੂਰੇ ਸੂਬੇ ‘ਚ ਹੇਜ਼ਲਨੱਟ ਦੀ ਖੇਤੀ ਨੂੰ ਇਸ ਕੀੜੇ ਨੇ ਪ੍ਰਭਾਵਤ ਵੀ ਕੀਤਾ ਹੈ। ਪਰ ਸਰਕਾਰ ਕਿਸਾਨਾਂ ਲਈ ਫੰਡ ਜਾਰੀ ਕਰਕੇ ਹੇਜ਼ਲਨੱਟ ਦੀ ਖੇਤੀ ਲਈ ਉਨ੍ਹਾਂ ਨੂੰ ਉਤਸ਼ਾਹਤ ਕਰ ਰਹੀ ਹੈ।
ਜਿਕਰਯੋਗ ਹੈ ਕਿ ਬਜ਼ਾਰ ‘ਚ ਹੇਜ਼ਲਨੱਟ ਦੀ ਕੀਮਤ ਕਰੀਬ 3 ਡਾਲਰ ਪ੍ਰਤੀ 100 ਗ੍ਰਾਮ ਹੈ।

Short URL:tvp http://bit.ly/2MXquPc

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab