ਜਾਣੋ ਕਿਉਂ ਅਨਾਜ ਦਾ ਬਾਈਕਾਟ ਸਾਊਦੀ ਅਰੇਬੀਆ ‘ਤੇ ਹੀ ਪਵੇਗਾ ਭਾਰੀ

ਜਾਣੋ ਕਿਉਂ ਅਨਾਜ ਦਾ ਬਾਈਕਾਟ ਸਾਊਦੀ ਅਰੇਬੀਆ ‘ਤੇ ਹੀ ਪਵੇਗਾ ਭਾਰੀ

SHARE

Ottawa: ਸਾਊਦੀ ਅਰੇਬੀਆ ਤੇ ਕੈਨੇਡਾ ਦਰਮਿਆਨ ਅਚਾਨਕ ਹੋਏ ਵਿਵਾਦ ਕਾਰਨ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਬਾਰੇ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪਰ ਇਸ ਸਮੇਂ ਸਾਊਦੀ ਅਰੇਬੀਆ ਵੱਲੋਂ ਕੈਨੇਡਾ ਦੀ ਕਣਕ ਖਰੀਦਣ ਤੋਂ ਕੀਤਾ ਗਿਆ ਇਨਕਾਰ ਹੈਰਾਨੀਜਨਕ ਹੈ।
ਕਿਉਂ ਕਿ ਸਾਊਦੀ ਅਰੇਬੀਆ ਕੈਨੇਡਾ ਤੋਂ ਜ਼ਿਆਦਾ ਕਣਕ ਖਰੀਦਦਾ ਹੀ ਨਹੀਂ ਹੈ।
ਸਾਊਦੀ ਗਰੇਨ ਆਰਗੇਨਾਈਜ਼ੇਸ਼ਨ ਨੇ ਕੈਨੇਡਾ ਦੇ ਵਪਾਰੀਆਂ ਨੂੰ ਕਿਹਾ ਹੈ ਕਿ ਉਹ ਦੋਵੇਂ ਦੇਸ਼ਾਂ ਦਰਮਿਆਨ ਹੋਏ ਵਿਵਾਦ ਤੋਂ ਬਾਅਦ, ਹੁਣ ਕੈਨੇਡਾ ਤੋਂ ਕਣਕ ਨਹੀਂ ਖਰੀਦਣਗੇ।
ਕੌਮਾਂਤਰੀ ਪੱਧਰ ‘ਤੇ ਕੈਨੇਡਾ ਇੱਕ ਪ੍ਰਮੁੱਖ ਅਨਾਜ ਸਪਲਾਇਰ ਹੈ। ਪਰ ਸਾਊਦੀ ਅਰੇਬੀਆ ਕੈਨੇਡੀਅਨ ਕਣਕ ਦਾ ਪ੍ਰਮੁੱਖ ਖਰੀਦਦਾਰ ਨਹੀਂ ਹੈ। ਕੈਨੇਡੀਅਨ ਗਰੇਨ ਕਮਿਸ਼ਨ ਦੇ ਅੰਕੜਿਆਂ ਮੁਤਾਬਕ 2017 ‘ਚ ਸਾਊਦੀ ਅਰੇਬੀਆ ਨੇ ਕੈਨੇਡਾ ਤੋਂ 68,000 ਟਨ ਕਣਕ ਲਈ ਸੀ। ਇਸਤੋਂ ਪਿਛਲੇ ਸਾਲ ਵੀ ਅੰਕੜਾ ਕੁਝ ਇਸੇ ਤਰ੍ਹਾਂ ਸੀ।
ਦੂਜੇ ਦੇਸ਼ਾਂ ਦੀ ਤੁਲਨਾ ਮੁਤਾਬਕ ਸਾਊਦੀ ਅਰੇਬੀਆ ਵੱਲੋਂ ਖਰੀਦੀ ਜਾਣ ਵਾਲ਼ੀ ਕਣਕ ਦੀ ਮਾਤਰਾ ਬਹੁਤ ਘੱਟ ਹੈ। ਜਿਵੇਂ ਇੰਡੋਨੇਸ਼ੀਆ ਨੇ 2017 ‘ਚ 1.5 ਮੀਲੀਅਨ ਟਨ ਕਣਕ ਖਰੀਦੀ ਸੀ, ਅਮਰੀਕਾ ਨੇ ਵੀ ਕਰੀਬ ਇੰਨੀ ਹੀ ਕਣਕ ਖਰੀਦੀ ਸੀ।
2018 ‘ਚ ਸਾਊਦੀ ਅਰੇਬੀਆ ਨੇ ਅਜੇ ਤੱਕ ਕੈਨੇਡਾ ਤੋਂ ਕਣਕ ਖਰੀਦੀ ਹੀ ਨਹੀਂ ਸੀ।
ਸਾਊਬੀ ਅਰੇਬੀਆ ਇੱਕ ਮਾਰੂਥਲ ਖੇਤਰ ਹੈ। ਜਿਸ ਕਰਕੇ ਹਰ ਸਾਲ ਦੇਸ਼ ਸੈਂਕੜੇ ਬੀਲੀਅਨ ਡਾਲਰਾਂ ਦਾ ਭੋਜਨ ਦੂਜੇ ਦੇਸ਼ਾਂ ਤੋਂ ਖਰੀਦਦਾ ਹੈ।
ਇਸ ਸਮੇਂ ਜੇਕਰ ਕੈਨੇਡਾ ਤੋਂ ਸਾਊਦੀ ਅਰੇਬੀਆ ਕਣਕ ਨਹੀਂ ਖਰੀਦਦਾ ਤਾਂ ਇਸ ਨਾਲ ਦਿੱਕਤ ਉਨ੍ਹਾਂ ਦੇ ਦੇਸ਼ ਨੂੰ ਹੀ ਹੋਣ ਵਾਲ਼ੀ ਹੈ, ਕਿਉਂ ਕਿ ਇਸ ਸਮੇਂ ਹੋਰ ਦੇਸ਼ਾਂ ਕੋਲ਼ ਇੰਨਾ ਅਨਾਜ ਨਹੀਂ ਹੈ ਕਿ ਉਹ ਸਾਊਦੀ ਅਰੇਬੀਆ ਦੀ ਲੋੜ ਨੂੰ ਪੂਰਾ ਕਰ ਸਕਣ।
2008-09 ‘ਚ ਆਇਆ ਵਿੱਤੀ ਸੰਕਟ ਇੱਕ ਵੱਡਾ ਕਾਰਨ ਰਿਹਾ ਕਿ ਅਮਰੀਕਾ ਨੇ ਕਣਕ ਦੀ ਉਪਜ ਘੱਟ ਕਰ ਦਿੱਤੀ ਸੀ। ਦੁਨੀਆ ਭਰ ਦੇ ਹੋਰ ਦੇਸ਼ਾਂ ‘ਚ ਕਣਕ ਦੀ ਉਪਜ ਵਧਾ ਦਿੱਤੀ ਗਈ ਸੀ ਤਾਂ ਕਿ ਕੌਮਾਂਤਰੀ ਪੱਧਰ ‘ਤੇ ਉਹ ਆਪਣਾ ਹਿੱਸਾ ਪਾ ਸਕਣ।
ਯੂਰਪ ਇਸ ਸਾਲ 19.8 ਮੀਲੀਅਨ ਟਨ ਕਣਕ ਦੀ ਉਪਜ ਕਰ ਰਿਹਾ ਹੈ, ਜੋ 2012 ਨਾਲੋਂ ਘੱਟ ਹੈ।
ਕੈਨੇਡਾ ਤੇ ਅਮਰੀਕਾ ਦੁਨੀਆ ਭਰ ‘ਚ ਕਣਕ ਦੀ ਸਭ ਤੋਂ ਵੱਧ ਉਪਜ ਕਰਦੇ ਹਨ। ਇਸ ਸਮੇਂ ਕਿਸਾਨਾਂ ਵੱਲੋਂ ਕਣਕ ਰੇਟ ‘ਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਸ਼ਿਕਾਗੋ ‘ਚ ਖੇਤੀਬਾੜੀ ਵਪਾਰ ਦਰਮਿਆਨ ਕਣਕ ਦੇ ਰੇਟ ‘ਚ ਪਿਛਲੇ ਮਹੀਨੇ 20 ਫ਼ੀਸਦ ਦਾ ਵਾਧਾ ਹੋਇਆ ਹੈ।
ਸਾਊਦੀ ਅਰੇਬੀਆ ਜੌਂ ਦਾ ਕਾਫ਼ੀ ਵੱਡਾ ਖਰੀਦਦਾਰ ਹੈ। ਜੌਂ ਖਰੀਦਣ ‘ਚ ਸਾਊਦੀ ਅਰੇਬੀਆ ਕੈਨੇਡਾ ਦਾ ਸਭ ਤੋਂ ਵੱਡਾ ਖਰੀਦਦਾਰ ਹੈ।
ਪਿਛਲੇ ਸਾਲ ਸਾਊਦੀ ਅਰੇਬੀਆ ਨੇ ਕੈਨੇਡਾ ਤੋਂ 132,000 ਟਨ ਜੌਂ ਖਰੀਦੇ ਸੀ।
ਇਸ ਸਾਲ ਸਾਊਦੀ ਅਰੇਬੀਆ ਨੇ ਅਜੇ ਕੈਨੇਡਾ ਤੋਂ ਜੌਂ ਖਰੀਦਣੇ ਹਨ। ਜਿਸ ਬਾਰੇ

Short URL:tvp http://bit.ly/2KJsLMQ

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab