ਸਿੰਘ ਦੀ ਮੁਖਾਲਫਤ ਨਹੀਂ ਕਰੇਗੀ ਗਰੀਨ ਪਾਰਟੀ

ਸਿੰਘ ਦੀ ਮੁਖਾਲਫਤ ਨਹੀਂ ਕਰੇਗੀ ਗਰੀਨ ਪਾਰਟੀ

SHARE
Federal NDP Leader Jagmeet Singh

Vancouver: ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਖ਼ਿਲਾਫ਼ ਦੱਖਣੀ ਬਰਨਬੀ ‘ਚ ਗਰੀਨ ਪਾਰਟੀ ਆਪਣਾ ਉਮੀਦਵਾਰ ਨਹੀਂ ਉਤਾਰੇਗੀ।
ਗਰੀਨ ਪਾਰਟੀ ਦੇ ਮੁਖੀ ਐਲੀਜ਼ਾਬੈੱਥ ਮੇਅ ਨੇ ਕਿਹਾ ਹੈ ਕਿ ਉਹ ਦੂਜੀ ਪਾਰਟੀ ਦੇ ਮੁਖੀ ਨੂੰ ਇੱਜ਼ਤ ਬਖ਼ਸ਼ਦੇ ਹੋਏ ਅਜਿਹਾ ਕਰ ਰਹੇ ਹਨ, ਮੇਅ ਮੁਤਾਬਕ ਇਹ ਕੈਨੇਡਾ ਪਾਰਲੀਮੈਂਟ ਦੀ ਪਰੰਪਰਾ ਹੈ ਕਿ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਨੂੰ ਇਹ ਸਹੂਲਤ ਦਿੱਤੀ ਜਾਵੇ ਕਿ ਉਹ ਜ਼ਿਮਨੀ ਚੋਣ ‘ਚ ਕਿਸੇ ਵਿਰੋਧ ਤੋਂ ਬਿਨ੍ਹਾਂ ਜਿੱਤ ਪ੍ਰਾਪਤ ਕਰੇ ਤੇ ਹਾਊਸ ਆਫ਼ ਕਾਮਨਸ ‘ਚ ਪਹੁੰਚੇ।

Elizabeth May
Party leader of the Green Party of Canada

ਜਗਮੀਤ ਸਿੰਘ ਨੇ ਉਮੀਦਵਾਰੀ ਲਈ ਆਪਣਾ ਨਾਮ ਐੱਮ.ਪੀ. ਕੈਨੇਡੀ ਸਟੀਵਾਰਟ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਦਿੱਤਾ ਹੈ, ਜੋ ਕਿ ਵੈਨਕੂਵਰ ਮੇਅਰ ਦੀ ਚੋਣ ਲੜ ਰਹੇ ਹਨ। ਪਰ ਲਿਬਰਲ ਪਾਰਟੀ ਨੇ ਕਿਹਾ ਹੈ ਕਿ ਉਹ ਚੋਣ ਮੈਦਾਨ ‘ਚ ਜਰੂਰ ਉਤਰਨਗੇ।
ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਨਹੀਂ ਕੀਤੇ ਹਨ। ਪਰ ਲਿਬਰਲ ਪਾਰਟੀ ਨੇ ਇਹ ਸਾਫ਼ ਜਰੂਰ ਕਰ ਦਿੱਤਾ ਹੈ ਕਿ ਉਹ ਜ਼ਿਮਨੀ ਚੋਣ ਲੜ ਰਹੇ ਹਨ।
ਜ਼ਿਕਰਯੋਗ ਹੈ ਕਿ ਜੋ ਫ਼ੈਸਲਾ ਐਲੀਜ਼ਾਬੈੱਥ ਮੇ ਅਨੇ ਜਗਮੀਤ ਸਿੰਘ ਲਈ ਲਿਆ ਹੈ, ਅਜਿਹਾ ਹੀ ਮਾਣ ਉਨ੍ਹਾਂ ਨੂੰ 2008 ‘ਚ ਲਿਬਰਲ ਪਾਰਟੀ ਨੇ ਬਖਸ਼ਿਆ ਸੀ। ਜਦੋਂ ਲਿਬਰਲ ਪਾਰਟੀ ਨੇ ਸੈਂਟਰਲ ਨੌਵਾ ‘ਚ ਮੇਅ ਖ਼ਿਲਾਫ਼ ਕੋਈ ਉਮੀਦਵਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਸੀ।
2002 ‘ਚ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੇ ਸਟੀਫਨ ਹਾਰਪਰ ਲਈ ਜ਼ਿਮਨੀ ਚੋਣ ਦੀ ਸੀਟ ਛੱਡੀ ਸੀ, ਇਹ ਜ਼ਿਮਨੀ ਚੋਣ ਸਟੀਫਨ ਹਾਰਪਰ ਦੇ ਕੈਨੇਡੀਅਨ ਅਲਾਇੰਸ ਪ੍ਰਧਾਨ ਬਣਨ ਤੋਂ ਕੁਝ ਦੇਰ ਬਾਅਦ ਹੀ ਹੋਈ ਸੀ।
ਫਿਲਹਾਲ ਬਰਨਬੀ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।

Short URL:tvp http://bit.ly/2nLOWci

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab