ਚੰਡੀਗੜ੍ਹ-21 ਦਿਨਾਂ ਦੀ ਫਰਲੋ ਖਤਮ ਹੋਣ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਏ ਹਨ.ਜੇਲ੍ਹ ਤੋਂ ਮਿਲੀ ਇਹ ਛੁੱਟੀ ਵਿਵਾਦਾਂ ਨਾਲ ਭਰੀ ਰਹੀ.ਚਾਹੇ ਗੁਰਮੀਤ ਰਾਮ ਰਹੀਮ ਨੇ ਆਪਣੀ ਫਰਲੋ ਪੂਰੀ ਕਰ ਲਈ ਪਰ ਵੱਖ ਵੱਖ ਲੋਕਾਂ ਵਲੋਂ ਇਸਨੂੰ ਰੋਕਣ ਲਈ ਅਦਾਲਤ ‘ਚ ਪਟੀਸ਼ਨਾ ਵੀ ਲਗਾਈਆਂ ਗਈਆਂ.ਫਰਲੋ ਦੌਰਾਨ ਰਾਮ ਰਹੀਮ ਆਪਣੇ ਡੇਰੇ ਤੋਂ ਦੂਰ ਹੀ ਰਹੇ.ਡੇਰਾ ਸਮਰਥਕ ਕਾਫੀ ਦਿਨ ਤੱਕ ਡੇਰੇ ਦੇ ਬਾਹਰ ਹੀ ਉਨ੍ਹਾਂ ਦੀ ਉੜੀਕ ਕਰਦੇ ਰਹੇ.ਗੁੜਗਾਂਅ ਦੇ ਫਾਰਮ ਹਾਊਸ ਚ ਰਾਮ ਰਹੀਮ ਵਲੋਂ ਲਗਾਏ ਡੇਰੇ ਚ ਕਈ ਸਿਆਸੀ ਆਗੂਆਂ ਵਲੋਂ ਉਨ੍ਹਾਂ ਨੂੰ ਮਿਲਣ ਦੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ.ਇਹ ਵੀ ਇਲਜ਼ਾਮ ਲੱਗੇ ਕਿ ਭਾਜਪਾ ਵਲੋਂ ਪੰਜਾਬ ਚੋਣਾ ਚ ਫਾਇਦਾ ਲੈਣ ਲਈ ਉਨ੍ਹਾਂ ਨੂੰ ਅਚਾਨਕ ਫਰਲੋ ਦਿੱਤੀ ਗਈ.
ਜ਼ਿਕਰਯੋਗ ਹੈ ਕਿ ਸਾਧਵੀ ਦੁਸ਼ਕਰਮ ਅਤੇ ਛਤਰਪਤੀ ਕਤਲ ਮਾਮਲੇ ਚ ਗੁਰਮੀਤ ਰਾਮ ਰਹੀਮ ਜੇਲ੍ਹ ਚ ਸਜ਼ਾ ਕੱਟ ਰਿਹਾ ਹੈ.