Site icon TV Punjab | Punjabi News Channel

ਹਾਰਦਿਕ ਪਾਂਡਯਾ ਨੂੰ ਸ਼੍ਰੀ ਲੰਕਾ ਖਿਲਾਫ ਟੀਮ ਇੰਡੀਆ ਦੀ ਕਮਾਨ, ਟੀ-20 ਦੀ ਕਰਣਗੇ ਕਪਤਾਨੀ

ਡੈਸਕ- ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕ੍ਰਿਕੇਟ ਟੀਮ ਦੇ ਆਲ ਰਾਊਂਡਰ ਹਾਰਦਿਕ ਪਾਂਡਯਾ ‘ਤੇ ਬੀ.ਸੀ.ਸੀ.ਆਈ ਨੇ ਭਰੋਸਾ ਜਤਾਇਆ ਹੈ ।ਪਾਂਡਯਾ ਨੂੰ ਸ਼੍ਰੀ ਲੰਕਾ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਹੈ । ਵਨਡੇ ਸੀਰੀਜ ਵਿਚ ਰੋਹਿਤ ਸ਼ਰਮਾ ਹੀ ਟੀਮ ਦੀ ਕਮਾਨ ਸੰਭਾਲਣਗੇ। BCCI ਵੱਲੋਂ ਦਾਰ ਰਾਤ ਨੂੰ ਇਸ ਦਾ ਐਲਾਨ ਕੀਤਾ ਗਿਆ ਹੈ। ਟੀ-20 ਸੀਰੀਜ ਵਿਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੂੰ ਆਰਾਮ ਦਿੱਤਾ ਗਿਆ ਹੈ।

ਹਾਰਦਿਕ ਪਾਂਡਯਾ (ਕਪਤਾਨ), ਸੂਰਯਕੁਮਾਰ ਯਾਦਵ (ਉਪ ਕਪਤਾਨ), ਈਸ਼ਾਨ ਕਿਸ਼ਨ, ਰਿਤੂਰਾਜ, ਸੁਭਮਨ ਗਿੱਲ, ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ।

ਬੰਗਲਾਦੇਸ਼ ਦੌਰੇ ਦੇ ਬਾਅਦ ਟੀਮ ਇੰਡੀਆ ਦੇ ਸੀਨੀਅਰ ਪਲੇਅਰਸ ਨੂੰ ਟੀ-20 ਸੀਰੀਜ ਵਿਚ ਆਰਾਮ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਜੇ ਅੰਗੂਠੇ ਦੀ ਸੱਟ ਤੋਂ ਉਭਰੇ ਨਹੀਂ ਹਨ। ਇਸ ਲਈ ਵਨਡੇ ਸੀਰੀਜ ਵਿਚ ਵਾਪਸੀ ਕਰਨਗੇ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਬ੍ਰੇਕ ਮਿਲਿਆ ਹੈ ਜਦੋਂ ਕਿ ਕੇ ਐੱਲ ਰਾਹੁਲ ਨੇ ਵੀ ਵਿਆਹ ਲਈ ਬ੍ਰੇਕ ਲਿਆ ਹੈ।

ਟੀ-20 ਟੀਮ ਵਿਚ ਕੁਝ ਹੈਰਾਨ ਕਰਨ ਵਾਲੇ ਫੈਸਲੇ ਦੇਖਣ ਨੂੰ ਮਿਲੇ ਹਨ, ਜਿਥੇ ਸੂਰਯਕੁਮਾਰ ਯਾਦਵ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਤੇ ਉਹ ਉਪ-ਕਪਤਾਨ ਨਿਯੁਕਤ ਕੀਤੇ ਗਏ ਹਨ ਜਦੋਂ ਕਿ ਸ਼ਿਵਮ ਮਾਵੀ, ਮੁਕੇਸ਼ ਕੁਮਾਰ ਨੂੰ ਟੀਮ ਇੰਡੀਆ ਵਿਚ ਜਗ੍ਹਾ ਮਿਲੀ ਹੈ।

ਵਨਡੇ ਸੀਰੀਜ ਲਈ ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਯਾ (ਉਪ ਕਪਤਾਨ), ਸੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ ਮੁਹੰਮਦ ਸਿਰਾਜ, ਉਮਰਾਨ ਮਲਿਕ ਤੇ ਅਰਸ਼ਦੀਪ ਸਿੰਘ।

ਵਨਡੇ ਸੀਰੀਜ ਲਈ ਟੀਮ ਇੰਡੀਆ ਦੀ ਗੱਲ ਕਰੀਏ ਤਾਂ ਸਾਰੇ ਸੀਨੀਅਰ ਖਿਡਾਰੀ ਇਸ ਟੀਮ ਦਾ ਹਿੱਸਾ ਹਨ ਕਿਉਂਕਿ ਟੀਮ ਇੰਡੀਆ ਵਨਡੇ ਵਰਲਡ ਕੱਪਦੀ ਤਿਆਰੀ ਵਿਚ ਲੱਗੀ ਹੋਈ ਹੈ। ਪਰ ਸਭ ਤੋਂ ਵੱਡੀ ਖਬਰ ਇਹ ਹੈ ਕਿ ਟੀਮ ਇੰਡੀਆ ਨੇ ਰਿਸ਼ਭ ਪੰਤ ਨੂੰ ਇਕ ਵਾਰ ਫਿਰ ਮੌਕਾ ਨਹੀਂ ਦਿੱਤਾ ਹੈ। ਵਨਡੇ ਤੋਂ ਉਨ੍ਹਾਂ ਦੀ ਛੁੱਟੀ ਹੋ ਗਈ ਹੈ।

Exit mobile version