Hardik Pandya Natasa Stankovic Divorce: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਨਤਾਸਾ ਸਟੈਨਕੋਵਿਚ ਤੋਂ ਤਲਾਕ ਲੈ ਲਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਪੋਸਟ ਜਾਰੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖਬਰ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਰਬੀਅਨ ਮਾਡਲ ਨਤਾਸ਼ਾ ਸਟੈਨਕੋਵਿਕ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦੀ ਹੈ ਅਤੇ ਇੱਥੇ ਇੱਕ ਪਾਰਟੀ ਵਿੱਚ ਹਾਰਦਿਕ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ। ਪਰ ਸਿਰਫ 4 ਸਾਲ ਬਾਅਦ ਇਸ ਖੂਬਸੂਰਤ ਰਿਸ਼ਤੇ ਦਾ ਅੰਤ ਦੇਖ ਕੇ ਪ੍ਰਸ਼ੰਸਕ ਵੀ ਨਿਰਾਸ਼ ਹਨ।
ਇਸ ਸਾਲ ਆਈਪੀਐਲ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਦੀਆਂ ਖਬਰਾਂ ਆਈਆਂ ਸਨ। ਆਈਪੀਐੱਲ ਤੋਂ ਬਾਅਦ ਜਦੋਂ ਟੀ-20 ਵਰਲਡ ਕੱਪ ਦੌਰਾਨ ਵੀ ਨਤਾਸ਼ਾ ਹਾਰਦਿਕ ਨਾਲ ਨਜ਼ਰ ਨਹੀਂ ਆਈ ਸੀ ਤਾਂ ਇਹ ਅਟਕਲਾਂ ਜ਼ੋਰ ਫੜਨ ਲੱਗੀਆਂ ਸਨ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਹੁਣ ਇਸ ਤਾਜ਼ਾ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਦੇ ਸ਼ੱਕ ਸਹੀ ਸਾਬਤ ਹੋਏ ਹਨ।
ਹਾਰਦਿਕ ਨੇ ਆਪਣੇ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਦੱਸਿਆ ਕਿ ਦੋਵਾਂ ਨੇ ਆਪਸੀ ਸਹਿਮਤੀ ਨਾਲ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਡੇ ਦੋਵਾਂ ਲਈ ਸਹੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲੈਣਾ ਸਾਡੇ ਲਈ ਆਸਾਨ ਨਹੀਂ ਸੀ।
ਉਨ੍ਹਾਂ ਦਾ ਵਿਆਹ ਚਾਰ ਸਾਲ ਤੱਕ ਚੱਲਿਆ ਅਤੇ ਦੋਵਾਂ ਦਾ ਇੱਕ ਬੇਟਾ ਅਗਸਤਿਆ ਹੈ, ਜਿਸ ਦੀ ਉਮਰ ਕਰੀਬ ਸਾਢੇ 3 ਸਾਲ ਹੈ। ਹਾਰਦਿਕ ਨੇ ਦੱਸਿਆ ਕਿ ਸਾਡਾ ਇਕ ਬੇਟਾ ਅਗਸਤਿਆ ਵੀ ਹੈ, ਜੋ ਅਜੇ ਵੀ ਸਾਡੀਆਂ ਦੋਹਾਂ ਦੀ ਜ਼ਿੰਦਗੀ ਦਾ ਕੇਂਦਰ ਬਿੰਦੂ ਹੋਵੇਗਾ। ਅਸੀਂ ਦੋਵੇਂ ਉਸ ਨੂੰ ਸਹਿ-ਮਾਪਿਆਂ ਵਜੋਂ ਪਾਲਾਂਗੇ ਅਤੇ ਉਸ ਦੀ ਖੁਸ਼ੀ ਲਈ ਉਸ ਨੂੰ ਸਭ ਕੁਝ ਦੇਵਾਂਗੇ।
ਇਸ ਨੂੰ ਪੋਸਟ ਕਰਦੇ ਹੋਏ, ਉਸਨੇ ਪ੍ਰਸ਼ੰਸਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਮੁਸ਼ਕਲ ਸਮੇਂ ਵਿੱਚ, ਸਾਨੂੰ ਤੁਹਾਡੇ ਸਮਰਥਨ ਅਤੇ ਤੁਹਾਡੀ ਸਮਝ ਦੀ ਲੋੜ ਹੈ, ਤਾਂ ਜੋ ਇਸ ਮੁਸ਼ਕਲ ਅਤੇ ਸੰਵੇਦਨਸ਼ੀਲ ਸਮੇਂ ਵਿੱਚ ਸਾਡੀ ਨਿੱਜਤਾ ਦਾ ਧਿਆਨ ਰੱਖਿਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਨਤਾਸ਼ਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਜਿਹੀ ਹੀ ਇਕ ਪੋਸਟ ਕੀਤੀ ਹੈ।