Site icon TV Punjab | Punjabi News Channel

ਇਸ ਦਿਨ ਹੋਵੇਗਾ ਮੰਤਰੀ ਅਤੇ ਆਈ.ਪੀ.ਐੱਸ ਦਾ ਵਿਆਹ, ਤਰੀਕ ਦਾ ਕੀਤਾ ਐਲਾਨ

ഹർജോത് സിങ് ബെയ്ൻസ്, ജ്യോതി യാദവ്. Image.Facebook

ਡੈਸਕ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਚ ਇਕ ਵਾਰ ਫਿਰ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ । ਮੰਤਰੀ ਹਰਜੋਤ ਬੈਂਸ ਅਤੇ ਆਈ.ਪੀ.ਐੱਸ ਅਧਿਕਾਰੀ ਜੋਤੀ ਯਾਦਵ ਦੇ ਵਿਆਹ ਨੂੰ ਲੈ ਕੇ ਪੰਜਾਬ ਦੀ ਸਿਆਸਤ ‘ਚ ਚਰਚਾ ਸ਼ੁਰੂ ਹੋ ਗਈ ਹੈ । ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਦੇ ਵਿਆਹ ਦਾ ਦਿਨ ਪੱਕਾ ਕਰ ਦਿੱਤਾ ਗਿਆ ਹੈ। ਹਰਜੋਤ ਬੈਂਸ ਅਤੇ ਜੋਤੀ ਯਾਦਵ ਦਾ ਵਿਆਹ 25 ਮਾਰਚ ਨੂੰ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਵਿਆਹ ਦੀਆਂ ਰਸਮਾਂ ਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ 2019 ਕੇਡਰ ਦੇ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।

ਦੱਸ ਦੇਈਏ ਕਿ ਜੋਤੀ ਯਾਦਵ ਭਾਰਤੀ ਪੁਲਿਸ ਸੇਵਾ ਦੀ 2019 ਬੈਚ ਦੀ ਅਧਿਕਾਰੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਗੁਰੂਗ੍ਰਾਮ ਵਿਚ ਰਹਿੰਦਾ ਹੈ। ਜੋਤੀ ਯਾਦਵ ਇਸ ਸਮੇਂ ਮਾਨਸਾ ਵਿਚ ਐੱਸਪੀ ਹੈੱਡਕੁਆਰਟਰ ਹਨ। ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਸੀਟ ਤੋਂ ਵਿਧਾਇਕ ਹਨ। ਉਹ ਪੰਜਾਬ ਸਰਕਾਰ ਵਿਚ ਸਿੱਖਿਆ ਮੰਤਰੀ ਹਨ। 31 ਸਾਲਾ ਬੈਂਸ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਨ। ਬੈਂਸ ਨੇ ਚੋਣਾਂ ਵਿਚ ਵਿਧਾਨ ਸਭਾ ਦੇ ਸਪੀਕਰ ਰਹੇ ਰਾਣਾ ਕੇਪੀ ਸਿੰਘ ਨੂੰ 45,780 ਵੋਟਾਂ ਨਾਲ ਹਰਾਇਆ ਸੀ। ਪੇਸ਼ੇ ਤੋਂ ਵਕੀਲ ਬੈਂਸ ਨੇ ਬੀਏ ਐੱਲਐੱਲਬੀ (ਆਨਰਸ) ਕੀਤਾ ਹੈ।

ਸਿੱਖਿਆ ਮੰਤਰੀ ਬੈਂਸ ਦੇ ਵਿਆਹ ਵਿਚ ਕਈ ਸਿਆਸੀ ਹਸਤੀਆਂ ਸ਼ਾਮਲ ਹੋਣਗੀਆਂ। ਇਸ ਵਿਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦਾ ਪਰਿਵਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਤੇ ਪੰਜਾਬ ਦੇ ਦੂਜੇ ਕਈ ਮੰਤਰੀ ਵੀ ਵਿਆਹ ਵਿਚ ਪਹੁੰਚਣਗੇ।

ਹਰਜੋਤ ਬੈਂਸ ਤੇ ਆਈਪੀਐੱਸ ਅਧਿਕਾਰੀ ਦੋਵੇਂ ਹੀ ਸੋਸ਼ਲ ਮੀਡੀਆ ‘ਤੇ ਖਾਸੇ ਐਕਟਿਵ ਰਹਿੰਦੇ ਹਨ। ਹਰਜੋਤ ਸਿੰਘ ਦੇ ਇੰਸਟਾਗ੍ਰਾਮ ‘ਤੇ 71,000 ਤੋਂ ਵੱਧ ਫਾਲੋਅਰਸ ਹਨ ਤਾਂ ਟਵਿੱਟਰ ‘ਤੇ ਉਨ੍ਹਾਂ ਨੂੰ 76,000 ਤੋਂ ਵੱਧ ਲੋਕ ਫਾਲੋ ਕਰਦੇ ਹਨ। ਮਾਨਸਾ ਐੱਸਪੀ ਜੋਤੀ ਯਾਦਵ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 68,000 ਤੋਂ ਵੱਧ ਲੋਕ ਫਾਲੋ ਕਰਦੇ ਹਨ।

Exit mobile version