TV Punjab | Punjabi News Channel

ਚੰਡੀਗੜ੍ਹ ਦੀ ਹਰਨਾਜ਼ ਸੰਧੂ ਬਣੀ ਮਿਸ ਯੂਨੀਵਰਸ

FacebookTwitterWhatsAppCopy Link

ਚੰਡੀਗੜ੍ਹ- ਪੰਜਾਬ ਦੀ ਬੇਟੀ ਹਰਨਾਜ਼ ਕੌਰ ਸੰਧੂ ਨੇ ਦੁਨੀਆਂ ਭਰ ਚ ਪੰਜਾਬੀ ਮੁਟਿਆਰ ਦੀ ਖੁਬਸੂਰਤੀ ਦਾ ਡੰਕਾ ਵਜਾਇਆ ਹੈ.ਭਾਰਤ ਦੀ ਇਸ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ.ਕਰੀਬ 21 ਸਾਲ ਬਾਅਦ ਭਾਰਤ ਨੂੰ ਮੂੜ ਤੋਂ ਇਹ ਖਿਤਾਬ ਹਾਸਿਲ ਹੋਇਆ ਹੈ.ਖਬਰ ਮਿਲਣ ਤੋਂ ਬਾਅਦ ਹਰਨਾਗ਼ ਦੇ ਚੰਡੀਗੜ੍ਹ ਸਥਿਤ ਘਰ ਚ ਖੁਸ਼ੀ ਦਾ ਮਾਹੌਲ ਹੈ.

ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਪੇਸ਼ੇ ਤੋਂ ਮਾਡਲ ਹੈ.ਮਾਡਲਿੰਗ ਚ ਬਿਹਤਰ ਨਾਂ ਕਮਾਉਣ ਵਾਲੀ ਹਰਨਾਜ਼ ਨੇ ਹੁਣ ਵੱਡੇ ਪੱਧਰ ‘ਤੇ ਆਪਣੀ ਖੁਬਸੂਰਤੀ ਦਾ ਦਬਦਬਾ ਬਣਾਇਆ ਹੈ.ਸ਼ਿਵਾਲਿਕ ਪਬਲਿਕ ਸਕੂਲ ਚੰਡੀਗੜ੍ਹ ਤੋਂ ਮੁਢਲੀ ਸਿੱਖਿਆ ਹਾਸਿਲ ਕਰਨ ਵਾਲੀ ਹਰਨਾਜ਼ ਸ਼ੁਰੂ ਤੋਂ ਹੀ* ਮਾਡਲਿੰਗ ਦੇ ਖੇਤਰ ਚ ਜਾਣਾ ਚਾਹੰਦੀ ਸੀ.ਮਿਸ ਯੂਨੀਵਰਸ ਜਿੱਤਣ ਵਾਲੀ ਪੰਜਾਬ ਦੀ ਇਹ ਮੁਟਿਆਰ ਅਜੇ ਵੀ ਮਾਸਟਰਜ਼ ਦੀ ਪੜਾਈ ਕਰ ਰਹੀ ਹੈ.21 ਸਾਲਾ ਹਰਨਾਜ਼ ਨੇ ਆਪ ਜਿੱਤ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ.

Exit mobile version