Site icon TV Punjab | Punjabi News Channel

1 ਲੱਖ 96 ਹਜ਼ਾਰ ਕਰੋੜ ਦੇ ਬਜ਼ਟ ਨਾਲ ਹਰੇਕ ਗਾਰੰਟੀ ਹੋਵੇਗੀ ਪੂਰੀ- ਚੀਮਾ

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ‘ਆਪ’ ਸਰਕਾਰ ਪੰਜਾਬ ਦੇ ਕਰਜ਼ੇ ਨੂੰ ਘਟਾ ਕੇ ਖਜਾਨੇ ਚ ਵੀ ਵਾਧਾ ਕਰੇਗੀ। ਬਜ਼ਟ ਪੇਸ਼ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਆਪਣੇ ਦੂਰਅੰਦੇਸ਼ੀ ਬਜ਼ਟ ਨਾਲ ਜਨਤਾ ਨੂੰ ਕੀਤੀ ਹਰੇਕ ਗਾਰੰਟੀ ਸਿਰੇ ਚਾੜ੍ਹੇਗੀ ।

ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਇਸ ਬਜਟ ਵਿਚ ਬਹੁਤ ਸਾਰੇ ਵਾਅਦੇ ਤੇ ਗਾਰੰਟੀਆਂ ਅਸੀਂ ਪੂਰਾ ਕਰਾਂਗੇ। ਬਜਟ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਮਾਨ ਸਰਕਾਰ ਨੇ ਵਿਧਾਨ ਸਭਾ ਵਿਚ 2022-23 ਲਈ 1 ਲੱਖ 55 ਹਜ਼ਾਰ 860 ਕਰੋੜ ਦੇ ਬਜਟ ਖਰਚ ਦਾ ਅਨੁਮਾਨ ਰੱਖਿਆ ਸੀ ਜੋ ਸਾਲ 2021-22 ਤੋਂ 14 ਫੀਸਦੀ ਜ਼ਿਆਦਾ ਸੀ। ਇਸ ਵਾਰ ਮੰਤਰੀ ਚੀਮਾ ਵੱਲੋਂ ਇਸ ਤੋਂ ਵੱਧ ਅਨੁਮਾਨਤ ਬਜਟ ਖਰਚ ਤੇ ਚੋਣ ਪ੍ਰਚਾਰ ਦੇ ਸਮੇਂ ਦਿੱਤੀ ਗਾਰੰਟੀ ਪੂਰੀ ਕਰਨ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ।

ਮੰਤਰੀ ਚੀਮਾ ਨੇ ਵਚਨਬੱਧ ਖਰਚਿਆਂ ਲਈ 74,620 ਕਰੋੜ ਰੁਪਏ ਦੀ ਤਜਵੀਜ਼ ਰੱਖੀ, ਜੋ ਕਿ ਵਿੱਤੀ ਸਾਲ 2022-23 ਨਾਲੋਂ 12 ਫੀਸਦੀ ਵੱਧ ਹੈ। ਵਿੱਤੀ ਸਾਲ 2023-24 ਲਈ ਪੂੰਜੀਗਤ ਖਰਚਿਆਂ ਲਈ 11,782 ਕਰੋੜ ਰੁਪਏ ਦਾ ਐਲਾਨ ਕੀਤਾ, ਜੋ ਕਿ ਪਿਛਲੇ ਸਾਲ ਦੇ ਬਜਟ ਨਾਲੋਂ 22 ਫੀਸਦੀ ਵੱਧ ਹੈ। ਬੀਤੇ ਸਾਲ ਨਾਲੋਂ ਨਾਲੋਂ 26 ਫ਼ੀਸਦੀ ਦਾ ਵਾਧਾ। ਮੰਤਰੀ ਚੀਮਾ ਨੇ 1 ਲੱਖ 96 ਹਜ਼ਾਰ 462 ਕਰੋੜ ਕੁੱਲ ਬਜਟ ਪੇਸ਼ ਕਰਨ ਦੀ ਤਰਜੀਹ ਰੱਖੀ।

ਚੀਮਾ ਨੇ ਕਿਹਾ ਕਿ ਅਸੀਂ ਸਿੱਖਿਆ ਤੇ ਸਿਹਤ ਖੇਤਰ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਤੱਕ 26 ਹਜ਼ਾਰ 797 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਝੋਨੇ ਦੀ ਸਿੱਧੀ ਬੀਜਾਈ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। 300 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਪੂਰਾ ਹੋਇਆ।

Exit mobile version