ਡੈਸਕ- ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰਨਾਮ ਸਿੰਘ ਚੜੂਨੀ ਸੀਟ ਨਹੀਂ ਜਿੱਤ ਸਕੇ ਹਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੜੂਨੀ ਨੂੰ ਸਿਰਫ਼ 1 ਹਜ਼ਾਰ 170 ਵੋਟਾਂ ਮਿਲੀਆਂ ਹਨ। ਇਹ ਸੀਟ ਕਾਂਗਰਸ ਦੇ ਮਨਦੀਪ ਚੱਠਾ ਨੇ ਜਿੱਤੀ ਹੈ।
ਪਾਰਟੀ ਉਮੀਦਵਾਰ ਵੋਟ
ਕਾਂਗਰਸ ਮਨਦੀਪ ਚੱਠਾ 64548
ਬੀਜੇਪੀ ਜੈ ਭਗਵਾਨ ਸ਼ਰਮਾ 57995
ਲੋਕ ਦਲ ਬਲਦੇਵ ਸਿੰਘ 1772
ਜੇਜੇਪੀ ਸੁਖਵਿੰਦਰ ਕੌਰ 1253
ਸੰਯੁਕਤ ਸੰਘਰਸ਼ ਪਾਰਟੀ ਗੁਰਨਾਮ ਸਿੰਘ ਚੜੂਨੀ 1170
ਆਮ ਆਦਮੀ ਪਾਰਟੀ ਗੇਹਲ ਸਿੰਘ ਸੰਧੂ 890
ਹਰਿਆਣਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਅਤੇ ਨਤੀਜਿਆਂ ਨੂੰ ਲੈ ਕੇ ਭਾਜਪਾ ਵਿੱਚ ਭਾਰੀ ਉਤਸ਼ਾਹ ਹੈ। ਪਾਰਟੀ ਹੈੱਡਕੁਆਰਟਰ ‘ਤੇ ਜਸ਼ਨ ਸ਼ੁਰੂ ਹੋ ਗਏ ਹਨ। ਪਾਰਟੀ ਆਗੂ ਤੇ ਵਰਕਰ ਇੱਕ ਦੂਜੇ ਨੂੰ ਲੱਡੂ ਖਿਲਾ ਕੇ ਖੁਸ਼ੀ ਮਨਾ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਸੁਧਾਂਸ਼ੂ ਤ੍ਰਿਵੇਦੀ, ਅਨਿਲ ਬਲੂਨੀ ਅਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਇੱਕ ਦੂਜੇ ਨੂੰ ਮਠਿਆਈਆਂ ਖਿਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਸ਼ਾਮ ਨੂੰ ਪਾਰਟੀ ਦੇ ਜਨਰਲ ਸਕੱਤਰਾਂ ਦੀ ਬੈਠਕ ਬੁਲਾਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਾਰਟੀ ਹੈੱਡਕੁਆਰਟਰ ਵੀ ਪਹੁੰਚ ਸਕਦੇ ਹਨ। ਪ੍ਰਧਾਨ ਮੰਤਰੀ ਵਰਕਰਾਂ ਨੂੰ ਵੀ ਸੰਬੋਧਨ ਕਰ ਸਕਦੇ ਹਨ। ਹਰਿਆਣਾ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਜਪਾ ਸ਼ਾਸਤ ਸੂਬਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।