ਟੋਰਾਂਟੋ ਦੇ ਇੱਕ ਸਕੂਲ ਦੀ ਕੰਧ ‘ਤੇ ਨਸਲੀ ਟਿੱਪਣੀਆਂ

ਟੋਰਾਂਟੋ ਦੇ ਇੱਕ ਸਕੂਲ ਦੀ ਕੰਧ ‘ਤੇ ਨਸਲੀ ਟਿੱਪਣੀਆਂ

SHARE

Toronto: ਟੋਰਾਂਟੋ ਪੁਲਿਸ ਇੱਕ ਸਕੂਲ ‘ਚ ਨਸਲੀ ਹਮਲੇ ਸਬੰਧੀ ਬਣੇ ਨਿਸ਼ਾਨ ਦੀ ਜਾਂਚ ਕਰ ਰਹੀ ਹੈ। ਸ਼ਹਿਰ ਦੇ ਪੱਛਮੀ ਖੇਤਰ ‘ਚ ਇੱਕ ਸਕੂਲ ਅੰਦਰ ਅਜਿਹੇ ਨਿਸ਼ਾਨ ਮਿਲੇ।
ਪੁਲਿਸ ਨੂੂੰ ਵੈਸਟਰਨ ਟੈਕਨੀਕਲ ਕਮਰਸ਼ੀਅਲ ਸਕੂਲ ‘ਚ ਅੱਜ ਸਵੇਰੇ ਬੁਲਾਇਆ ਗਿਆ, ਜਦੋਂ ਟੋਰਾਂਟੋ ਸਕੂਲ ਬੋਰਡ ਕਾਮਿਆਂ ਨੂੰ ਅਜਿਹੇ ਨਿਸ਼ਾਨ ਸਕੂਲ ‘ਚ ਮਿਲੇ।
ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਹੇਟ ਕਰਾਈਮ ਦੀ ਜਾਂਚ ਕਰਨ ਵਾਲ਼ੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਜੋ ਕਿ ਇੰਟੈਲੀਜੈਂਸ ਸਰਵਿਸਿਸ ਵਿਭਾਗ ਨਾਲ਼ ਮਿਲ ਕੇ ਇਸਦੀ ਜਾਂਚ ਕਰਨਗੇ।


ਪੁਲਿਸ ਦਾ ਮੰਨਣਾ ਹੈ ਕਿ ਸਕੂਲ ਦੇ ਦੁਆਲੇ ਤੋਂ ਸੀਸੀਟੀਵੀ ਫੂਟੇਜ ਇਕੱਠੀ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ।
ਇਸ ਦੌਰਾਨ ਕੰਧ ‘ਤੇ ਨਫਰਤ ਭਰੀਆਂ ਟਿੱਪਣੀਆਂ ਵੀ ਲਿਖੀਆਂ ਗਈਆਂ ਹਨ। ਜਿਨ੍ਹਾਂ ਨੂੰ ਜਿਊਸ਼ ਭਾਈਚਾਰੇ ਨੇ ਕਾਫੀ ਪਰੇਸ਼ਾਨ ਕਰਨ ਵਾਲ਼ਾ ਦੱਸਿਆ ਹੈ। ਇਸ ‘ਚ ਇੱਕ ਸਵਾਸਤਿਕ ਦਾ ਨਿਸ਼ਾਨ ਵੀ ਬਣਾਇਆ ਗਿਆ ਹੈ।
ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸਵਾਸਤਿਕ ਨਿਸ਼ਾਨ ਪੇਂਟ ਕਰਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਹੋਣ, ਇਹ ਕੈਨੇਡਾ ਭਰ ‘ਚ ਵੱਖੋ ਵੱਖਰੀਆਂ ਥਾਵਾਂ ‘ਤੇ ਕਈ ਵਾਰ ਦੇਖਣ ਨੂੰ ਮਿਿਲਆ ਹੈ। ਕੈਲਗਰੀ ‘ਚ 2018 ਦੌਰਾਨ ਅਜਿਹੇ ਨਿਸ਼ਾਨ ਥਾਂ ਥਾਂ ‘ਤੇ ਪੇਂਟ ਕਰ ਦਿੱਤੇ ਗਏ ਸਨ।

Short URL:tvp http://bit.ly/2UDll3x

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab