ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ’ਚ ਤਾਪਮਾਨ ਲਈ ਚੇਤਾਵਨੀ ਜਾਰੀ

ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ’ਚ ਤਾਪਮਾਨ ਲਈ ਚੇਤਾਵਨੀ ਜਾਰੀ

SHARE

Vancouver: ਵਾਤਾਵਰਨ ਵਿਭਾਗ ਕੈਨੇਡਾ ਨੇ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ’ਚ ਗਰਮੀ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਹੈ। ਤਾਪਮਾਨ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜੋ ਕਿ ਆਮ ਨਾਲੋਂ 12 ਤੋਂ 14 ਡਿਗਰੀ ਤੱਕ ਜ਼ਿਆਦਾ ਹੈ। ਰਾਤ ਨੂੰ ਵੀ ਜ਼ਿਆਦਾ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਜਿਸ ਨਾਲ ਤਾਪਮਾਨ ਦਾ ਰਿਕਾਰਡ ਟੁੱਟਣ ਦੀ ਗੱਲ ਕਹੀ ਜਾ ਰਹੀ ਹੈ।
ਵੀਰਵਾਰ ਨੂੰ ਕੁਝ ਠੰਡਕ ਹੋਣ ਦੀ ਉਮੀਦ ਹੈ। ਇਸਦੇ ਨਾਲ ਹੀ ਤਾਪਮਾਨ ਨੂੰ ਲੈ ਕੇ ਫੋਰਟ ਨੈਲਸਨ, ਕੈਰਿਬੂ ਤੇ ਪੀਸ ਰਿਵਰ ਇਲਾਕਿਆਂ ’ਚ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਇਸਦੇ ਨਾਲ ਹੀ ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਪਾਣੀ ਪੀਓ। ਪਿਆਸ ਮਹਿਸੂਸ ਹੋਣ ਤੋਂ ਬਿਨ੍ਹਾਂ ਹੀ ਪਾਣੀ ਪੀਓ, ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਧਿਆਨ ਰੱਖੋ ਕਿ ਉਹ ਠੰਡਕ ਮਹਿਸੂਸ ਕਰਦੇ ਰਹਿਣ।ਦਿਨ ’ਚ ਜਦੋਂ ਤਾਪਮਾਨ ਸਿਖਰਾਂ ’ਤੇ ਹੋਵੇ, ਉਸ ਸਮੇਂ ਜ਼ਿਆਦਾ ਬਾਹਰ ਦਾ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਧੁੱਪ ’ਚ ਖੜੀਆਂ ਗੱਡੀਆਂ ’ਚ ਬੱਚੇ ਜਾਂ ਪੈੱਟ ਛੱਡ ਕੇ ਜਾਣ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਤਾਪਮਾਨ ਕਾਰਨ ਬਿਮਾਰ ਹੋਣ ਦੇ ਲੱਛਣ ਵੀ ਦੱਸੇ ਗਏ ਹਨ। ਸੁਸਤੀ ਮਹਿਸੂਸ ਹੋਣਾ , ਬੇਹੋਸ਼ ਹੋ ਜਾਣਾ, ਉਲਟੀਆਂ ਲੱਗਣਾ, ਧੜਕਣ ਵਧਣਾ, ਜ਼ਿਆਦਾ ਪਿਆਸ ਲੱਗਣੀ ਇਹ ਸਾਰੇ ਹੀ ਗਰਮੀ ਕਾਰਨ ਬਿਮਾਰ ਹੋਣ ਦੇ ਲੱਛਣ ਹਨ। ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਵੀ ਮਹਿਸੂਸ ਹੁੰਦਾ ਹੈ ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾਵੇ।
ਵਰਕ ਸੇਫ਼ ਬੀ.ਸੀ. ਨੇ ਵੀ ਕਾਮਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਗਰਮੀ ਦਰਮਿਆਨ ਕਾਮਿਆਂ ਨੂੰ ਆਪਣਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਧੁੱਪ ’ਚ ਕੰਮ ਕਰਨ ਤੋਂ ਬਚਣ ਲਈ ਕਿਹਾ ਗਿਆ ਹੈ। ਜੇਕਰ ਧੁੱਪ ਦੌਰਾਨ ਵੀ ਕੰਮ ਕਰਨਾ ਕਿਸੇ ਦੀ ਮਜਬੂਰੀ ਹੋਵੇ ਤਾਂ ਉਨ੍ਹਾਂ ਨੂੰ ਜ਼ਿਆਦ ਪਾਣੀ ਪੀਣ ਤੇ ਘੱਟ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ। ਅਜਿਹੇ ਤਾਪਮਾਨ ਦਰਮਿਆਨ ਕੰਮ ਵਾਲੀਆਂ ਥਾਵਾਂ ਤੋਂ ਕਾਮਿਆਂ ਦੇ ਬੇਹੋਸ਼ ਹੋਣ ਦੇ ਮਾਮਲੇ ਕਾਫ਼ੀ ਜ਼ਿਆਦਾ ਸਾਹਮਣੇ ਆਉਂਦੇ ਹਨ।
ਬੀ.ਸੀ. ਦੇ ਕਈ ਸ਼ਹਿਰਾਂ ’ਚ ਹੀ ਨਹੀਂ ਸਗੋਂ ਜੰਗਲਾਂ ਨੂੰ ਅੱਗ ਲੱਗਣ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜੰਗਲਾਂ ਦੀ ਅੱਗ ਨਾਲ ਨਜਿੱਠਣ ਲਈ ਟੀਮਾਂ ਅਲਰਟ ’ਤੇ ਹਨ।

Short URL:tvp http://bit.ly/2JZq8qF

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab