15 ਕਾਰਾਂ ਤੇ 7 ਟਰੱਕ ਆਪਸ `ਚ ਟਕਰਾਏ

15 ਕਾਰਾਂ ਤੇ 7 ਟਰੱਕ ਆਪਸ `ਚ ਟਕਰਾਏ

SHARE

Milton: ਕੈਨੇਡਾ ਅੰਦਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਸੜਕੀ ਆਵਾਜ਼ਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੀ ਉਦਾਰਹਨ ਅੱਜ ਉਨਟਾਰੀਓ ਦੇ ਮਿਲਟਨ ‘ਚ ਹਾਈਵੇ 401 ਤੇ ਦੇਖਣ ਨੂੰ ਮਿਲੀ ਜਿਥੇ 22 ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਾਹਨਾਂ `ਚ 15 ਕਾਰਾਂ ਤੇ 7 ਟਰਾਂਸਪੋਰਟ ਟਰੱਕ ਸ਼ਾਮਿਲ ਹਨ। ਹਾਲਾਂਕਿ ਕਿ ਕਿਸੇ ਵੀ ਵਿਅਕਤੀ ਦੇ ਗੰਭੀਰ ਸੱਟ ਲੱਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਜਾਣਕਾਰੀ ਅਨੁਸਾਰ ਬਰਫ਼ਬਾਰੀ ਤੋਂ ਬਾਅਦ ਸੜਕਾਂ ਤੇ ਤਿਲਕਣਬਾਜ਼ੀ ਹੋਣ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਇਹ ਹਾਦਸਾ  westbound lanes of Highway 401 ਤੇ ਵਾਪਰਿਆ ਜਿਸ ਤੋਂ ਬਾਅਦ ਪੁਲਿਸ ਨੇ ਹਾਈਵੇ ਬੰਦ ਕਰਕੇ ਗੱਡੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਟ੍ਰੈਫਿਕ ਦਾ ਰੂਟ ਬਦਲ ਦਿਤਾ ਗਿਆ ਹੈ ਤੇ ਰਸਤਾ ਸਾਫ਼ ਹੋਣ `ਚ ਕੁਝ ਸਮਾਂ ਲੱਗ ਸਕਦਾ ਹੈ।  ਬਰਫ਼ਬਾਰੀ ਦੇ ਦਿਨ `ਚ ਅਕਸਰ ਅਜਿਹੇ ਸੜਕ ਹਾਦਸੇ ਵੱਧ ਜਾਂਦੇ ਹਨ। ਪੁਲਿਸ ਵਲੋਂ ਪਹਿਲਾ ਹੀ ਸੜਕ ਤੇ ਗੱਡੀ ਹੋਰਾਂ ਵਾਹਨਾਂ ਨਾਲੋਂ ਵਿੱਥ ਰੱਖ ਕੇ ਚਲਾਉਣ ਦੀ ਸਲਾਹ ਦਿੱਤੀ ਜਾਂ ਰਹੀ ਹੈ।

Short URL:tvp http://bit.ly/2TNwMoS

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab