Site icon TV Punjab | Punjabi News Channel

ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਦਿਹਾਂਤ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਵੀਰ ਭੱਦਰ ਸਿੰਘ ਦੀ ਕੋਵਿਡ -19 ਦੀਆਂ ਪੇਚੀਦਗੀਆਂ ਕਾਰਨ ਮੌਤ ਹੋ ਗਈ। ਉਹ 87 ਸਾਲ ਦੇ ਸਨ।ਕੋਵਿਡ -19 ਨਾਲ ਤਿੰਨ ਮਹੀਨਿਆਂ ਦੀ ਲੜਾਈ ਤੋਂ ਬਾਅਦ, ਉਹਨਾਂ ਦਾ ਸਵੇਰੇ 3.40 ਵਜੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ  ਹਸਪਤਾਲ ਵਿਚ ਦਿਹਾਂਤ ਹੋ ਗਿਆ। 12 ਅਪ੍ਰੈਲ ਨੂੰ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ, ਉਹਨਾਂ ਨੂੰ ਸ਼ਿਮਲਾ ਤੋਂ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ।

ਉਹ ਕੁਝ ਦਿਨਾਂ ਬਾਅਦ ਠੀਕ ਹੋ ਗਏ ਸਨ ਅਤੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ 30 ਅਪ੍ਰੈਲ ਨੂੰ ਉਹਨਾਂ ਨੂੰ ਆਕਸੀਜਨ ਲੈਵਲ ਦੇ ਘਟਣ ਕਾਰਨ ਦੁਬਾਰਾ ਹਸਪਤਾਲ ਦਾਖਲ ਹੋਣਾ ਪਿਆ। ਜੁਲਾਈ ਵਿਚ ਉਹਨਾਂ ਦੀ ਸਥਿਤੀ ਵਿਗੜ ਗਈ ਅਤੇ ਉਹਨਾਂ ਨੂੰ ਵੈਂਟੀਲੇਟਰ ਦੀ ਸਹਾਇਤਾ ਦਿੱਤੀ ਗਈ। ਉਹ ਪਹਿਲਾਂ ਦੋ ਵਾਰ ਕੋਵਿਡ ਤੋਂ ਸਫਲਤਾਪੂਰਵਕ ਠੀਕ ਹੋ ਗਏ ਸਨ। ਮੌਤ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਸੁਪਰਡੈਂਟ ਆਈ.ਜੀ.ਐਮ.ਸੀ ਡਾ. ਜਨਕ ਰਾਜ ਨੇ ਕਿਹਾ ਕਿ ਡਾਕਟਰਾਂ ਨੇ ਉਹਨਾਂ ਨੂੰ ਠੀਕ ਕਰਨ ਲਈ ਸਾਰੇ ਯਤਨ ਕੀਤੇ।

23 ਜੂਨ ਨੂੰ ਉਹਨਾਂ ਆਪਣਾ 87 ਵਾਂ ਜਨਮਦਿਨ ਮਨਾਇਆ ਸੀ। ਸਿੰਘ ਪਹਿਲਾਂ 28 ਸਾਲ ਦੀ ਉਮਰ ਵਿੱਚ ਲੋਕ ਸਭਾ ਮੈਂਬਰ ਬਣੇ। ਨੌਂ ਵਾਰ ਦੇ ਵਿਧਾਇਕ ਅਤੇ ਪੰਜ ਵਾਰ ਸੰਸਦ ਮੈਂਬਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ 6 ਵਾਰ ਸੇਵਾ ਨਿਭਾਈ। ਸਿੰਘ ਮਾਰਚ 1998 ਤੋਂ ਮਾਰਚ 2003 ਤੱਕ ਵਿਰੋਧੀ ਧਿਰ ਦੇ ਨੇਤਾ ਵੀ ਰਹੇ।

ਟੀਵੀ ਪੰਜਾਬ ਬਿਊਰੋ

Exit mobile version