ਬਾਦਲਾਂ ਨੂੰ ਖੁੱਡੇ ਲਾਈਨ ਲਾਉਣਗੇ ਫੂਲਕਾ?

ਬਾਦਲਾਂ ਨੂੰ ਖੁੱਡੇ ਲਾਈਨ ਲਾਉਣਗੇ ਫੂਲਕਾ?

SHARE
ਆਪਣੇ ਸਭ ਤੋਂ ਮਾੜੇ ਦੌਰ ‘ਚੋਂ ਗੁਜ਼ਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਇਕ ਸਵਾਲ ਪੁੱਛਿਆ ਗਿਆ ਸੀ ਕਿ ਬਰਖ਼ਾਸਤ ਕੀਤੇ ਟਕਸਾਲੀ ਆਗੂ ਨਵੀਂ ਅਕਾਲੀ ਦਲ ਬਣਾਉਣ ਜਾ ਰਹੇ ਨੇ ਤਾਂ ਵੱਡੇ ਬਾਦਲ ਨੇ ਜਵਾਬ ਦਿੱਤਾ ਸੀ ਕਿ ਅਸਲੀ ਅਕਾਲੀ ਦਲ ਓਹੀ ਹੈ ਜਿਸ ਕੋਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹੈ।  ਬਾਦਲ ਪਹਿਲੀ ਵਾਰ ਮੰਨੇ ਸਨ ਕਿ ਉਹਨਾਂ ਦਾ ਦਖਲ ਸ਼੍ਰੋਮਣੀ ਕਮੇਟੀ ‘ਚ ਹੈ।
ਬਾਦਲਾਂ ਦੇ ਕਬਜ਼ੇ ‘ਚੋ ਸ਼੍ਰੋਮਣੀ ਕਮੇਟੀ ਨੂੰ ਛੁਡਵਾਉਣ ਲਈ ਟਕਸਾਲੀ ਅਕਾਲੀ ਦਲ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ੍ਹਨ ਦਾ ਐਲਾਨ ਕਰ ਚੁੱਕਾ ਹੈ ਹੁਣ ਇਕ ਮੁਹਿੰਮ ਐਚ.ਐਸ. ਫੂਲਕਾ ਨੇ ਆਰੰਭ ਦਿੱਤੀ ਹੈ। ਆਮ ਆਦਮੀ ਪਾਰਟੀ  ਵਿਧਾਇਕੀ ਤੋਂ ਅਸਤੀਫਾ ਦੇਣ ਮਗਰੋਂ ਸੀਨੀਅਰ ਵਕੀਲ ਐਚ.ਐਸ. ਫੂਲਕਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਮੁਕਤ ਕਰਨ ਲਈ ਮਿਸ਼ਨ ਆਰੰਭਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੇ ਸਿਧਾਂਤ ਦੀ ਬਾਦਲਾਂ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਗਈ ਹੈ। ਫੂਲਕਾ ਦੀ ਮੰਨੀਏ ਤਾਂ ਉਹ SGPC ਦਾ ਸਿਆਸੀਕਰਨ ਖਤਮ ਕਰਨ ਲਈ ਸਿੱਖਾਂ ਨੂੰ ਜਾਗਰੁੱਕ ਕਰਣਗੇ। ਫੂਲਕਾ ਨੇ ਇਹ ਵੀ ਗੱਲ ਕਹੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਵਿਚਾਰਧਾਰਾ ਵੀ ਅਜਿਹੀ ਰਹੀ ਤਾਂ ਉਹ ਉਨ੍ਹਾਂ ਨੂੰ ਸਮਰਥਨ ਦੇ ਸਕਦੇ ਹਨ। ਉਧਰ ਆਮ ਆਦਮੀ ਪਾਰਟੀ ਟਕਸਾਲੀਆਂ ਨਾਲ ਸਮਰਥਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਰੋਕਣ ਅਤੇ ਬਾਦਲ ਦਲ ਨੂੰ ਖੁੱਡੇ ਲਾਈਨ ਲਾਉਣ ਲਈ ਐਚ.ਐਸ. ਫੂਲਕਾ ਆਪਣੇ ਮਿਸ਼ਨ ਨੂੰ ਮਜ਼ਬੂਤੀ ਵੱਲ ਤੋਰ ਰਹੇ ਹਨ।
Short URL:tvp http://bit.ly/2SK1te0

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab